ਇਤਿਹਾਸ ਗਵਾਹ ਹੈ...
ਗੰਗੂ ਦੀ ਮਕਾਰੀ 😓 ਜਿਸ ਗੁਰੂ ਦੇ ਘਰ ਦੀ ਰੋਟੀ ਖਾਧੀ ਉਸੇ ਪਰਿਵਾਰ ਦੀ ਪਿੱਠ ’ਚ ਛੁਰੀ ਮਾਰੀ ਗੰਗੂ ਨੇ। ਭਰੋਸੇ ਦੀ ਚਾਦਰ ਓੜ੍ਹ ਕੇ ਆਇਆ, ਪਰ ਲੋਭ ਦੇ ਸਿੱਕਿਆਂ ’ਤੇ ਜ਼ਮੀਰ ਗਿਰਵੀ ਰਖਵਾਈ ਗੰਗੂ ਨੇ। ਰਾਤ ਦੇ ਸੰਨਾਟੇ ਵਿੱਚ ਮਾਂ ਗੁਜਰੀ ਦੀ ਮਮਤਾ ਅਤੇ ਨਿੱਕੀਆਂ ਜਿੰਦਾਂ ਕੈਦ ਕਰ ਦਿੱਤੀਆਂ। ਧਨ ਦੀ ਚਮਕ ਨੇ ਗੰਗੂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ, ਇਨਸਾਨੀਅਤ ਮਰ ਗਈ ਇਕ ਮਕਾਰੀ ਜਿਉਂਦੀ ਰਹੀ। ਗੰਗੂ ਗਦਾਰ ਬਣ ਕੇ ਇਤਿਹਾਸ ’ਚ ਬਦਨਾਮ ਹੋ ਗਿਆ। ਤੇ ਸਾਹਿਬਜ਼ਾਦੇ… ਮਹਾਨ ਕੁਰਬਾਨੀ ਬਣ ਕੇ, ਸਦਾ ਲਈ ਅਮਰ ਹੋ ਗਏ। 🙏 ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
