***ਗ਼ਜ਼ਲ***
ਸ਼ਾਮ ਸਵੇਰੇ ਉਸ ਦਾ ਨਾਮ ਧਿਆਇਆ ਹੈ। ਭੁੱਖਿਆਂ ਢਿੱਡਾਂ ਰੱਬ ਨੂੰ ਯਾਰ ਬਣਾਇਆ ਹੈ। ਟੁੱਟੀਆਂ ਆਸਾਂ ਨੇ ਸਬਰ ਬਖਸ਼ ਦਿੱਤਾ, ਹਰ ਦਰਦ ਹੀ ਹੱਸ ਕੇ ਅਸੀਂ ਹੰਢਾਇਆ ਹੈ। ਛਾਂਵਾਂ ਵੀ ਛੱਡ ਗਈਆਂ ਜਦ ਵਗੀਆਂ ਲੋਆਂ, ਹਰ ਰਿਸਤੇ ਨੇ ਗਿਰਗਿਟ ਰੰਗ ਦਿਖਾਇਆ ਹੈ। ਨਾ ਸੋਨੇ ਨਾ ਚਾਂਦੀ ਦੀ ਖ਼ਾਹਿਸ਼ ਸਾਨੂੰ, ਅਲਫਾਜਾਂ ਨੂੰ ਗਹਿਣਾ ਅਸੀਂ ਬਣਾਇਆ ਹੈ। ਔਖੇ ਵੇਲੇ ਉਸ ਵਾਹਿਗੁਰੂ ਨੂੰ ਧਿਆਵਾਂ, ਤਕਲੀਫਾਂ ਨੇ ਹੀ ਰੱਬ ਨਾਲ ਮਿਲਾਇਆ ਹੈ। ਛੱਡ ਕੇ ਦੁਨੀਆਂ ਦੇ ਸਭ ਝਗੜੇ ਝੇੜੇ ਜੀ, ਪਰਮ ਨੇ ਉਸ ਪ੍ਰਭੂ ਨੂੰ ਮੀਤ ਬਣਾਇਆ ਹੈ। ਔਖਾ ਵਕਤ ਕਲੇਰ ਸਦਾ ਨਾ ਰਹਿੰਦਾ ਜੀ , ਚਿੱਤ ਤੇਰਾ ਫਿਰ ਇੰਨਾ ਕਿਓਂ ਘਬਰਾਇਆ ਹੈ। ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
