***ਚੁੱਪ***
24.03.26 ਇੱਕ ਚੁੱਪ ਤੇ ਸੌ ਸੁਖ,ਕਹਿ ਗਏ ਸਿਆਣੇ, ਹਰ ਚੁੱਪ ਵਿੱਚ ਫਰਕ ਹੁੰਦਾ,ਇਹ ਕੌਣ ਜਾਣੇ। ਇੱਕ ਚੁੱਪ ਸਕੂਨ ਦੀ ਹੁੰਦੀ,ਦੂਜੀ ਸਬਰ ਕਹਾਵੇ, ਇੱਕ ਚੁੱਪ ਦੁੱਖ ਲੁਕਾਉਂਦੀ,ਦੂਜੀ ਤਾਣੇ ਬੁਣ ਜਾਵੇ। ਇੱਕ ਚੁੱਪ ਦਰਦ ਸਹਿੰਦੀ,ਦੂਜੀ ਦਰਦ ਵਧਾਵੇ, ਇੱਕ ਚੁੱਪ ਸ਼ਰੀਫ਼ ਦੀ ਹੁੰਦੀ,ਦੂਜੀ ਸ਼ੈਤਾਨ ਕਹਾਵੇ। ਇੱਕ ਚੁੱਪ ਹੌਂਕੇ ਭਰਦੀ,ਦੂਜੀ ਦਿਲਾਂ ਨੂੰ ਤੜਫਾਵੇ। ਇੱਕ ਚੁੱਪ ਸਤੇ ਹੋਏ ਦੀ,ਦੂਜੀ ਹੋਰਾਂ ਨੂੰ ਸਤਾਵੇ। ਇੱਕ ਚੁੱਪ ਖੁਦ ਹਰਦੀ,ਦੂਜੀ ਹੋਰਾਂ ਨੂੰ ਹਰਾਵੇ। ਇੱਕ ਚੁੱਪ ਮਿੱਠੇ ਰੋਸੇ, ਦੂਜੀ ਮਿਹਣੇ ਦੇ ਰੁਲਾਵੇ। ਇੱਕ ਚੁੱਪ ਖੁਦ ਮਿਟਦੀ,ਦੁੱਜੀ ਕਲੇਸ਼ ਮਿਟਾਵੇ, ਇੱਕ ਚੁੱਪ ਫਰਜ਼ ਸੋਚੇ, ਦੂਜੀ ਬਸ ਹੱਕ ਜਤਾਵੇ। ਇੱਕ ਚੁੱਪ ਦਿਲਲਗੀ ਵਾਲੀ,ਦੂਜੀ ਦਿਲ ਦੁਖਾਵੇ। ਇੱਕ ਚੁੱਪ ਰੂਹ ਵਿੱਚ ਵੱਸੇ,ਦੂਜੀ ਅੱਖਾਂ ਕੱਢ ਡਰਾਵੇ। ਇੱਕ ਚੁੱਪ ਰਿਸ਼ਤੇ ਨਿਭਾਵੇ,ਦੂਜੀ ਛੱਡ ਭੱਜ ਜਾਵੇ। ਹਰ ਇੱਕ ਚੁੱਪ ਕਲੇਰ ,ਗਹਿਰੇ ਕੋਈ ਰਾਜ ਛੁਪਾਵੇ। ✍️ ਪਰਮਿੰਦਰ ਕਲੇਰ
Ad
Poetry Books 50% Off
Bestselling collections from top poets
Shop Now →
