🙏ਸਰਦਾਰ ਭਗਤ ਸਿੰਘ🙏
****ਸ਼ਹੀਦੀ ਦਿਵਸ ਵਿਸ਼ੇਸ਼*** ਸਰਦਾਰ ਭਗਤ ਸਿੰਘ ਪੰਜਾਬ ਦੀ ਧਰਤੀ ਦਾ ਉਹ ਮਹਾਨ ਸੂਰਮਾ ਸੀ, ਜਿਸ ਨੇ ਆਪਣੀ ਚੜ੍ਹਦੀ ਜਵਾਨੀ ਨੂੰ ਦੇਸ਼ ਦੀ ਅਜ਼ਾਦੀ ਲਈ ਸਮਰਪਿਤ ਕਰ ਦਿੱਤਾ। ਆਜ਼ਾਦੀ ਘੁਲਾਟੀਏ ਪਰਿਵਾਰ ਵਿੱਚ ਜਨਮ ਲੈਣ ਕਾਰਨ,ਬਚਪਨ ਤੋਂ ਹੀ ਉਸਦੇ ਮਨ ਵਿੱਚ ਦੇਸ਼-ਪ੍ਰੇਮ ਦੀ ਜੋਤ ਜਗਦੀ ਰਹੀ ਅਤੇ ਉਸ ਨੇ ਅਨਿਆਇ ਦੇ ਖ਼ਿਲਾਫ਼ ਬੇਖ਼ੌਫ਼ ਆਵਾਜ਼ ਉਠਾਈ। ਭਗਤ ਸਿੰਘ ਦੀ ਸੋਚ ਸਿਰਫ਼ ਬਗਾਵਤ ਤੱਕ ਸੀਮਿਤ ਨਹੀਂ ਸੀ, ਸਗੋਂ ਉਹ ਸਮਾਜਿਕ ਬਰਾਬਰੀ, ਇਨਸਾਫ਼ ਅਤੇ ਮਨੁੱਖਤਾ ਦੇ ਹੱਕਾਂ ਲਈ ਵੀ ਡਟ ਕੇ ਖੜ੍ਹਿਆ। ਉਸ ਦੀਆਂ ਲਿਖਤਾਂ ਤੇ ਵਿਚਾਰ ਅੱਜ ਵੀ ਨੌਜਵਾਨਾਂ ਨੂੰ ਸੱਚ ਦੇ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਦੀ ਸ਼ਹੀਦੀ ਸਾਨੂੰ ਸਿਖਾਉਂਦੀ ਹੈ ਕਿ ਸੱਚ ਅਤੇ ਆਜ਼ਾਦੀ ਲਈ ਕੀਤੀ ਕੁਰਬਾਨੀ ਕਦੇ ਵਿਅਰਥ ਨਹੀਂ ਜਾਂਦੀ। ਸ਼ਹੀਦ ਭਗਤ ਸਿੰਘ ਦਾ ਨਾਮ ਸਦਾ ਲਈ ਇਤਿਹਾਸ ਦੇ ਸਫ਼ਿਆਂ ਤੇ ਸੁਨਹਿਰੇ ਦੇ ਅੱਖਰਾਂ ਨਾਲ ਲਿਖਿਆ ਰਹੇਗਾ, ਅੱਜ ਸ਼ਹੀਦੀ ਦਿਵਸ ਤੇ ਦੇਸ਼ ਲਈ ਕੁਰਬਾਨ ਹੋਣ ਵਾਲੇ ਤਿੰਨੋ ਸੂਰਮਿਆਂ ਰਾਜਗੁਰੂ, ਸੁਖਦੇਵ ਤੇ ਭਗਤ ਸਿੰਘ ਨੂੰ ਕੋਟਿਨ ਕੋਟਿ ਪ੍ਰਣਾਮ ਹੈ ਜੀ 🙏🙏🙏💐💐💐 ਪਰਮਿੰਦਰ ਕੌਰ ਕਲੇਰ ✍️ #ਪ੍ਰਣਾਮਸ਼ਹੀਦਾਂਨੂੰ #ਮਹਾਨਸ਼ਹਾਦਤਾਂ #ਆਜ਼ਾਦੀਦੇਥੰਮ🙏
Poetry Books 50% Off
Bestselling collections from top poets
