🌜ਈਦ ਮੁਬਾਰਕ 🌛
21.03.26 ਸਾਡੀ ਵੀ ਈਦ ਹੋ ਜਾਂਦੀ, ਅਗਰ ਤੇਰੀ ਦੀਦ ਹੋ ਜਾਂਦੀ। ਤੇਰੀ ਬਸ ਇੱਕ ਝਲਕ ‘ਤੇ, ਦਿਲ ਨੂੰ ਨਵੀਂ ਉਮੀਦ ਹੋ ਜਾਂਦੀ। ਤੱਕ ਕੇ ਤੇਰਾ ਨੂਰਾਨੀ ਚਿਹਰਾ, ਰੂਹ ਦੀ ਰੌਸ਼ਨੀ ਨਵੀਦ ਹੋ ਜਾਂਦੀ। ਤੱਕ ਕੇ ਤੇਰੀ ਇੱਕ ਮੁਸਕਾਨ, ਜਿੰਦ ਤੇਰੀ ਮੁਰੀਦ ਹੋ ਜਾਂਦੀ। ਇਕ ਨਿਗਾਹ ਤੱਕ ਕੇ ਤੈਨੂੰ, ਆਪੇ ਖੁਸ਼ੀ ਖਰੀਦ ਹੋ ਜਾਂਦੀ। ਤੇਰੇ ਵਿਚੋਂ ਖ਼ੁਦਾ ਨੂੰ ਪਾ ਕੇ, ਦਿਲ ਦੀ ਪੂਰੀ ਤੌਹੀਦ ਹੋ ਜਾਂਦੀ। ਈਦ ਦਾ ਚੰਨ ਬਣ ਕੇ ਆਉਂਦਾ, ਅਗਰ ਰੱਬ ਵੱਲੋਂ ਤਾਈਦ ਹੋ ਜਾਂਦੀ। ਜਿਸ ਮੋੜ ‘ਤੇ ਤੂੰ ਮਿਲਣਾ ਹੈ sky ਓਥੇ ਹਰ ਚਾਹਤ ਸ਼ਹੀਦ ਹੋ ਜਾਂਦੀ। "ਕਲੇਰ "ਸਾਡੀ ਵੀ ਈਦ ਹੋ ਜਾਂਦੀ, ਜੇ ਅੱਜ ਤੇਰੀ ਦੀਦ ਹੋ ਜਾਂਦੀ। ਪਰਮਿੰਦਰ ਕੌਰ ਕਲੇਰ ✍️
Ad
Poetry Books 50% Off
Bestselling collections from top poets
Shop Now →
