🌹ਕਵਿਤਾ🌹
21.03.26 ਇਸ਼ਕ ਹਕੀਕੀ ਬਣ ਕਵਿਤਾ , ਭਗਤੀ ਦੇ ਰੰਗ ਬਿਖੇਰੇ । ਕਿਰਤੀਆਂ ਦੇ ਹੱਕਾਂ ਲਈ ਬੋਲੇ, ਬੇਈਮਾਨਾਂ ਦੇ ਬਖੀਏ ਉਧੇੜੇ। ਜਦ ਦੁਨੀਆਂ ਵਿੱਚ ਅੰਧਕਾਰ ਫੈਲੇ, ਭ੍ਰਿਸ਼ਟਾਚਾਰ ਤੇ ਚੋਰ ਬਜ਼ਾਰੀ ਹੋਵੇ। ਗ਼ਰੀਬਾਂ ਦੇ ਹੱਕ ਕੁਚਲੇ ਜਾਣ, ਮਹਿੰਗਾਈ ਤੇ ਬੇਰੁਜ਼ਗਾਰੀ ਹੋਵੇ । ਜਦ ਨਿਆਂ ਕਟਿਹਰੇ ਵਿੱਚ ਰੋਂਦੀ ਹੈ ਉਦੋਂ ,,,ਕਵਿਤਾ ਮਨੋਰੰਜਨ ਨਹੀਂ, ਸਗੋਂ ਦਿਲਾਂ ਦੇ ਦਰਦ ਪਰੋਂਦੀ ਹੈ! ਕਵਿਤਾ ਕਦੇ ਚੁੱਪ ਨਹੀਂ ਰਹਿੰਦੀ ਇਹ ਜ਼ਮੀਰਾਂ ਨੂੰ ਜਗਾਉਂਦੀ ਹੈ!! ਪਰਮਿੰਦਰ ਕਲੇਰ ✍️💟
Ad
Poetry Books 50% Off
Bestselling collections from top poets
Shop Now →
