💐ਕੱਚੀਆਂ ਵੰਗਾਂ 💐
17.03.26 ਤੇਰੀਆਂ ਦਿੱਤੀਆਂ ਵੰਗਾਂ ਜਦ ਬਾਹਾਂ ਵਿੱਚ ਪਾਈਆਂ, ਓਦੋਂ ਖੁਸ਼ੀ ਨਾਲ ਝੂਮੀਆਂ ਸੀ ਸਾਡੀਆਂ ਕਲਾਈਆਂ। ਦਿਲ ਵਿੱਚ ਵਸ ਗਈ ਛਣਕਾਰ ਕੱਚੀਆਂ ਵੰਗਾਂ ਦੀ, ਲਾਲ ਹਰੀਆਂ ਵੰਗਾਂ ਜਦ ਵੀਹਣੀ ਤੇ ਸਜਾਈਆਂ। ਗਿੱਧੇ ਵਿੱਚ ਨੱਚਦਿਆਂ ਟੁੱਟ ਗਈਆਂ ਚੰਦਰੀਆਂ , ਕੱਚੀਆਂ ਵੰਗਾਂ ਜਦ ਆਪਸ ਵਿੱਚ ਟਕਰਾਈਆਂ। ਨਾਜੁਕ ਸੀ ਪਿਆਰ ਸਾਡਾ ਇਹਨਾਂ ਵੰਗਾਂ ਵਰਗਾ, ਤਾਂਹੀ ਨਿੱਕੀ ਜਿਹੀ ਗੱਲ ਤੇ ਪੈ ਗਈਆਂ ਜੁਦਾਈਆਂ। ਦਿਲ ਦੇ ਵਿਹੜੇ ਵਿੱਚ ਵਸਦੇ ਸੋਹਣੇ ਸੱਜਣਾ ਵੇ, ਅੱਖੀਆਂ ਵਿੱਚ ਅੱਜ ਵੀ ਤੇਰੀਆਂ ਪਰਛਾਈਆਂ। ਮੱਸਿਆ ਦੀਆਂ ਰਾਤਾਂ 'ਚ ਨਿਭਾਇਆ ਸਾਥ ਚੰਨ ਨੇ, ਤਾਰਿਆਂ ਨੇ ਚੁੱਪ ਚਾਪ ਗੱਲਾਂ ਤੇਰੀਆਂ ਸੁਣਾਈਆਂ। ਸਾਹਾਂ ਵਿੱਚ ਵਸਦਾ ਨਾਂ ਮਿਟਾਵਾਂ ਦੱਸ ਕਿਵੇਂ ਤੇਰਾ? ਲੱਖ ਕੋਸ਼ਿਸ਼ ਕਰੀਏ ਯਾਦਾਂ ਜਾਣ ਨਾ ਭੁਲਾਈਆਂ। ਰੂਹ ਵਿੱਚ ਵਸਦੀਆਂ ‘ਕਲੇਰ’ ਅੱਜ ਵੀ ਉਹ ਘੜੀਆਂ, ਜਦ ਅਸੀਂ ਪਿਆਰ ਦੀਆਂ ਪਾਈਆਂ ਸੀ ਗਵਾਹੀਆਂ। ਤੇਰੇ ਚਿਹਰੇ 'ਤੇ ਉਦਾਸੀ ਕਿਉਂ ਹੈ ਛਾਈ "ਪਰਮ "? ਮੈਨੂੰ ਪੁੱਛਣ ਸਵਾਲ ਤੇਰੀਆਂ ਲਿਖੀਆਂ ਰੁਬਾਈਆਂ। ✍️ਪਰਮਿੰਦਰ ਕੌਰ ਕਲੇਰ✍️
Poetry Books 50% Off
Bestselling collections from top poets
