ਭਾਈ ਮਨੀ ਸਿੰਘ ਜੀ
ਸਿੱਖ ਇਤਿਹਾਸ ਸਦਾ ਹੀ ਸ਼ਹਾਦਤਾਂ ਦਾ ਇਤਿਹਾਸ ਰਿਹਾ ਹੈ, ਸਦੀਆਂ ਤੋਂ ਹੀ ਗੁਰੂ ਦੇ ਸਿੰਘ ਜਾਲਮਾਂ ਦੇ ਜੁਲਮਾਂ ਦਾ ਟਾਕਰਾ ਕਰਦੇ ਆਏ ਹਨ। ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਦੇ ਮਹਾਨ ਵਿਦਵਾਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਸਾਥੀ ਸਨ, ਉਹ 1699 ਵਿੱਚ ਅੰਮ੍ਰਿਤ ਛਕ ਕੇ ਸਿੰਘ ਸਜੇ ਸਨ। ਭਾਈ ਸਾਹਿਬ ਮਹਾਨ ਤਪੱਸਵੀ, ਕੁਸ਼ਲ ਲਿਖਾਰੀ, ਗੁਰਬਾਣੀ ਅਰਥ ਬੋਧ ਦੇ ਗਿਆਤਾ, ਤਲਵਾਰਬਾਜ਼ੀ ਤੇ ਤੀਰ ਅੰਦਾਜ਼ੀ ਵਿੱਚ ਮਾਹਿਰ ਜੁਝਾਰੂ ਸਿੰਘ ਸਨ।ਹਰਮਿੰਦਰ ਸਾਹਿਬ ਦੇ ਨਿਗਰਾਨ ਅਤੇ ਗ੍ਰੰਥੀ ਵਜੋਂ ਉਹਨਾਂ ਨੇ ਮੁੱਖ ਸੇਵਾ ਨਿਭਾਈ ਅਤੇ ਗੁਰੂ ਗ੍ਰੰਥ ਸਾਹਿਬ ਦਾ ਲਿਪੀਅੰਤਰ ਕੀਤਾ। ਭਾਈ ਮਨੀ ਸਿੰਘ ਜੀ ਇੱਕ ਮਹਾਨ ਸ਼ਹੀਦ ਸਨ ਜਿਨ੍ਹਾਂ ਜਰਵਾਣਿਆਂ ਅੱਗੇ ਸਿਰ ਨਹੀਂ ਝੁਕਾਇਆ ਤੇ ਕੌਮ ਲਈ ਨਿਡਰਤਾ ਨਾਲ ਜਾਨ ਵਾਰ ਦਿੱਤੀ, ਆਪ ਜੀ ਨੇ ਅਕਿਹ ਅਤੇ ਅਸਹਿ ਕਸ਼ਟ ਨਿਮਰਤਾ ਨਾਲ ਸਹਿਣ ਕਰਦੇ ਹੋਏ ਬੰਦ ਬੰਦ ਕਟਵਾਇਆ ਪਰ ਰਤਾ ਨਹੀਂ ਡੋਲੇ, ਆਪ ਜੀ ਆਖਰੀ ਸਾਹ ਤੱਕ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੇ। ਆਓ ਭਾਈ ਮਨੀ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਭਾਈ ਸਾਹਿਬ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। #ਭਾਈਮਨੀਸਿੰਘ #ਮਹਾਨਸ਼ਹਾਦਤਾਂ #ਕੋਟਿਨਕੋਟਿਪ੍ਰਣਾਮ #ਸਿੱਖਇਤਿਹਾਸ #ਵਾਹਿਗੁਰੂਜੀ #highlits
Poetry Books 50% Off
Bestselling collections from top poets
