ਰੂਹ ਵਿੱਚ ਵਸਦਾ ਦਰਦ..
ਮੇਰੇ ਪਰਿਵਾਰ ਲਈ ਇਹ ਸਿਰਫ਼ ਇਤਿਹਾਸ ਨਹੀਂ, ਸਗੋਂ ਅੱਜ ਵੀ ਜਿਉਂਦਾ ਜ਼ਖ਼ਮ ਹੈ। ਮੇਰੇ ਚਾਚਾ ਜੀ, ਉਮਰ ਸਿਰਫ਼ 23 ਸਾਲ, 11 ਅਗਸਤ 1991 ਨੂੰ ਸਰਕਾਰੀ ਅਧਿਕਾਰੀ ਹੋਣ ਦੇ ਬਾਵਜੂਦ ਉਸ ਦੌਰ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ। ਕਰੀਬ ਸਵਾ ਸਾਲ ਤੱਕ ਇਹੀ ਖ਼ਬਰ ਮਿਲਦੀ ਰਹੀ ਕਿ ਉਨ੍ਹਾਂ ਉੱਤੇ ਬੇਇੰਤਹਾ ਤਸ਼ੱਦਦ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਾਨੂੰ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਗਿਆ। ਫਿਰ ਪਤਾ ਲੱਗਾ ਕਿ ਇੱਕ ਡੀਐਸਪੀ ਦਾ ਤਬਾਦਲਾ ਹੋ ਗਿਆ ਅਤੇ ਉਹ ਉਨ੍ਹਾਂ ਨੂੰ ਤਰਨਤਾਰਨ ਲੈ ਗਿਆ। ਉਸ ਤੋਂ ਬਾਅਦ ਉਹ ਇਸ ਤਰ੍ਹਾਂ ਲਾਪਤਾ ਹੋਏ ਕਿ ਅੱਜ ਤੱਕ ਕੋਈ ਸੁਰਾਗ ਨਹੀਂ ਮਿਲਿਆ। ਇਸ ਇੱਕ ਹਾਦਸੇ ਨੇ ਸਾਡੇ ਪਰਿਵਾਰ ਨੂੰ ਧੁਰ ਅੰਦਰੋਂ ਤੋੜ ਦਿੱਤਾ। ਆਰਥਿਕ, ਮਾਨਸਿਕ ਅਤੇ ਸਮਾਜਿਕ ਤੌਰ 'ਤੇ ਅਸੀਂ ਜੋ ਕੁਝ ਸਹਿਣ ਕੀਤਾ, ਉਹ ਸ਼ਬਦਾਂ ਵਿੱਚ ਬਿਆਨ ਕਰਨਾ ਆਸਾਨ ਨਹੀਂ। ਮੇਰੀ ਨਜ਼ਰ ਵਿੱਚ ਉਸ ਸਮੇਂ ਜੋ ਕੁਝ ਪੰਜਾਬ ਵਿੱਚ ਹ ਦੁੱਖ ਤਾਂ ਪੰਜਾਬ ਅਤੇ ਪੰਜਾਬੀਆਂ ਨੇ ਹੀ ਸਹਿਆ। ਉਸ ਦੌਰ ਦੇ ਆਗੂ ਵਿਦੇਸ਼ਾਂ ਵਿੱਚ ਆਪਣੇ ਪਰਿਵਾਰਾਂ ਨਾਲ ਸੁਰੱਖਿਅਤ ਜ਼ਿੰਦਗੀ ਜੀ ਰਹੇ ਹਨ, ਪਰ ਸਾਡੇ ਵਰਗੇ ਅਣਗਿਣਤ ਪਰਿਵਾਰ ਅਜੇ ਵੀ ਆਪਣੇ ਜ਼ਖ਼ਮਾਂ ਨਾਲ ਜੀ ਰਹੇ ਹਨ, ਸਤਲੁਜ ਫਿਲਮ ਦੇਖਣ ਦੀ ਹਿੰਮਤ ਮੇਰੇ ਪਰਿਵਾਰ ਵਿੱਚ ਨਹੀਂ ਹੈ, ਇਹ ਦਰਦ ਅਸੀਂ ਰੂਹ ਤੇ ਹੰਢਾਇਆ ਹੈ।
Poetry Books 50% Off
Bestselling collections from top poets
