ਰੂਹਾਂ ਤੇ ਉੱਕਰਿਆ ਦਰਦ
ਮੇਰੇ ਪਰਿਵਾਰ ਲਈ ਇਹ ਸਿਰਫ਼ ਇਤਿਹਾਸ ਨਹੀਂ, ਸਗੋਂ ਅੱਜ ਵੀ ਜਿਉਂਦਾ ਜ਼ਖ਼ਮ ਹੈ। ਮੇਰੇ ਚਾਚਾ ਜੀ, ਉਮਰ ਸਿਰਫ਼ 24 ਸਾਲ, 11 ਅਗਸਤ 1991 ਨੂੰ ਸਰਕਾਰੀ ਅਧਿਕਾਰੀ ਹੋਣ ਦੇ ਬਾਵਜੂਦ ਉਸ ਦੌਰ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ। ਕਰੀਬ ਸਵਾ ਸਾਲ ਤੱਕ ਇਹੀ ਖ਼ਬਰ ਮਿਲਦੀ ਰਹੀ ਕਿ ਉਨ੍ਹਾਂ ਉੱਤੇ ਬੇਇੰਤਹਾ ਤਸ਼ੱਦਦ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਾਨੂੰ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਗਿਆ। ਫਿਰ ਪਤਾ ਲੱਗਾ ਕਿ ਇੱਕ ਡੀਐਸਪੀ ਦਾ ਤਬਾਦਲਾ ਹੋ ਗਿਆ ਅਤੇ ਉਹ ਉਨ੍ਹਾਂ ਨੂੰ ਤਰਨਤਾਰਨ ਲੈ ਗਿਆ। ਉਸ ਤੋਂ ਬਾਅਦ ਉਹ ਇਸ ਤਰ੍ਹਾਂ ਲਾਪਤਾ ਹੋਏ ਕਿ ਅੱਜ ਤੱਕ ਕੋਈ ਸੁਰਾਗ ਨਹੀਂ ਮਿਲਿਆ। ਇਸ ਇੱਕ ਹਾਦਸੇ ਨੇ ਸਾਡੇ ਪਰਿਵਾਰ ਨੂੰ ਧੁਰ ਅੰਦਰੋਂ ਤੋੜ ਦਿੱਤਾ। ਆਰਥਿਕ, ਮਾਨਸਿਕ ਅਤੇ ਸਮਾਜਿਕ ਤੌਰ 'ਤੇ ਅਸੀਂ ਜੋ ਕੁਝ ਝੱਲਿਆ, ਉਹ ਸ਼ਬਦਾਂ ਵਿੱਚ ਬਿਆਨ ਕਰਨਾ ਆਸਾਨ ਨਹੀਂ। ਮੇਰੀ ਨਜ਼ਰ ਵਿੱਚ ਉਸ ਸਮੇਂ ਜੋ ਕੁਝ ਪੰਜਾਬ ਵਿੱਚ ਵਾਪਰਿਆ, ਉਸ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰ ਦੀ ਨਹੀਂ ਸੀ। ਉਹ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਲਹਿਰਾਂ ਚਲਾਈਆਂ ਅਤੇ ਪੰਜਾਬ ਨੂੰ ਅੱਗ ਵਿੱਚ ਝੋਕ ਦਿੱਤਾ। ਆਮ ਲੋਕਾਂ ਨੇ ਸਭ ਤੋਂ ਵੱਧ ਕੀਮਤ ਚੁਕਾਈ। ਕਿਤੇ ਪੁਲਿਸ ਦੇ ਜਵਾਨ ਮਾਰੇ ਗਏ, ਕਿਤੇ ਬੇਕਸੂਰ ਨੌਜਵਾਨ ਝੂਠੇ ਮੁਕਾਬਲਿਆਂ ਦਾ ਸ਼ਿਕਾਰ ਬਣੇ, ਕਿਤੇ ਨਿਰਦੋਸ਼ ਲੋਕਾਂ ਦੀਆਂ ਹੱਤਿਆਵਾਂ ਹੋਈਆਂ। ਆਖ਼ਰਕਾਰ ਦੁੱਖ ਤਾਂ ਪੰਜਾਬ ਅਤੇ ਪੰਜਾਬੀਆਂ ਨੇ ਹੀ ਸਹਿਆ। ਲਹਿਰ ਦੇ ਮੁਖੀ ਸੁਰੱਖਿਅਤ ਵਿਦੇਸ਼ਾਂ ਵਿੱਚ ਜੀਵਨ ਗੁਜ਼ਰ ਕਰ ਰ੍ਹੇੜਨ ਪਰ ਸਾਡੇ ਵਰਗੇ ਅਣਗਿਣਤ ਪਰਿਵਾਰ ਅਜੇ ਵੀ ਆਪਣੇ ਜ਼ਖ਼ਮਾਂ ਨਾਲ ਜੀ ਰਹੇ ਹਨ। ਬੇਸ਼ਕ ਸਤਲੁਜ ਫ਼ਿਲਮ ਵਿਚਲਾ ਦੁਖਾਂਤ ਅਸੀਂ ਰੂਹ ਤੇ ਹੰਢਾਇਆ, ਪਰ ਫਿਲਮ ਦੇਖਣ ਦੀ ਹਿੰਮਤ ਨਹੀਂ ਪਈ...
Poetry Books 50% Off
Bestselling collections from top poets
