ਰਾਸ਼ਟਰੀ ਡਾਕਟਰ ਦਿਵਸ ਮੁਬਾਰਕ
Happy doctors day to all the doctors ਇਨਸਾਨੀਅਤ ਦੇ ਰਿਸ਼ਤੇ ਨੂੰ ਸ਼ਿੱਦਤ ਨਾਲ ਨਿਭਾਉਂਦੇ ਨੇ, ਦਰਦਾਂ ਦੇ ਘੁੱਪ ਹਨੇਰਿਆਂ 'ਚ ਫ਼ਰਿਸ਼ਤੇ ਬਣ ਕੇ ਆਉਂਦੇ ਨੇ। ਰੱਬ ਨੇ ਸ਼ਿਫ਼ਾ ਦੀ ਦਾਤ ਦੇ ਕੇ ਨਿਵਾਜ਼ੇ ਨੇ ਡਾਕਟਰ, ਆਪਣੀ ਸੇਵਾ ਸਦਕਾ ਕਿੰਨੇ ਘਰ ਆਬਾਦ ਬਣਾਉਂਦੇ ਨੇ। ਸਫ਼ੈਦ ਕੋਟ ਦੇ ਅੰਦਰ ਵੀ ਧੜਕਦਾ ਇੱਕ ਦਿਲ ਹੁੰਦਾ, ਲੋਕਾਂ ਦੇ ਦੁੱਖ-ਦਰਦਾਂ ਨੂੰ ਮਨ ਆਪਣੇ'ਤੇ ਹੰਢਾਉਂਦੇ ਨੇ। ਕਿਸੇ ਦੀ ਮੁੱਕਦੀ ਧੜਕਣ ਨੂੰ ਹਿੰਮਤ ਤੇ ਉਮੀਦ ਦੇ ਕੇ, ਮੌਤ ਦੇ ਰੂਬਰੂ ਹੋ ਕੇ ਜੀਵਨ ਦੀ ਜੋਤ ਜਗਾਉਂਦੇ ਨੇ। ਚੜ੍ਹਦੇ ਸੂਰਜ ਤੋਂ ਲੈ ਕੇ ਤਾਰਿਆਂ ਦੇ ਚਮਕਣ ਤੱਕ, ਫ਼ਰਜ਼ਾਂ ਦੀ ਰਾਹ 'ਤੇ ਤੁਰਦੇ ਸਾਰੀ ਉਮਰ ਲੰਘਾਉਂਦੇ ਨੇ। ਟੁੱਟੀ ਤੰਦ ਨੂੰ ਜੋੜ ਕੇ ਹਿੰਮਤ ਤੇ ਹੌਸਲੇ ਵੰਡਦੇ ਜੀ, ਬੁੱਝੇ ਹੋਏ ਮਨਾਂ ਅੰਦਰ ਨਵਾਂ ਵਿਸ਼ਵਾਸ ਜਗਾਉਂਦੇ ਨੇ। ਦੁਆਵਾਂ ਹੀ ਅਸਲ ਦੌਲਤ ਸੇਵਾ ਦੇ ਮਸੀਹਿਆਂ ਲਈ, ਜੋ ਰੋਂਦੀ ਅੱਖ ਦੇ ਹੰਝੂ ਨੂੰ ਚੁੱਪਚਾਪ ਮੁਸਕਾਨ ਬਣਾਉਂਦੇ ਨੇ। ਜਦੋਂ ਹਰ ਪਾਸੇ ਉਮੀਦਾਂ ਦੇ ਚਿਰਾਗ਼ ਬੁੱਝਣ ਲੱਗ ਪੈਂਦੇ, ਹੌਸਲਿਆਂ ਨਾਲ ਡਾਕਟਰ ਉਮੀਦਾਂ ਦੇ ਦੀਪ ਜਗਾਉਂਦੇ ਨੇ। "ਕਲੇਰ" ਸਿਰ ਝੁਕਾ ਕੇ ਕਰੇ ਸਲਾਮਾਂ ਡਾਕਟਰਾਂ ਦੀ ਸੇਵਾ ਨੂੰ, ਜੋ ਆਪਣੀ ਸੂਝ ਬੂਝ ਨਾਲ ਕੀਮਤੀ ਜਾਨਾਂ ਬਚਾਉਂਦੇ ਨੇ। ਰੱਬ ਨੇ ਸ਼ਿਫ਼ਾ ਦੀ ਦਾਤ ਦੇ ਕੇ ਨਿਵਾਜ਼ੇ ਨੇ ਡਾਕਟਰ, ਆਪਣੀ ਸੇਵਾ ਸਦਕਾ ਕਿੰਨੇ ਘਰ ਆਬਾਦ ਬਣਾਉਂਦੇ ਨੇ। ਸਫ਼ੈਦ ਕੋਟ ਦੇ ਅੰਦਰ ਵੀ ਧੜਕਦਾ ਇੱਕ ਦਿਲ ਹੁੰਦਾ, ਲੋਕਾਂ ਦੇ ਦੁੱਖ-ਦਰਦਾਂ ਨੂੰ ਮਨ ਆਪਣੇ'ਤੇ ਹੰਢਾਉਂਦੇ ਨੇ। ਕਿਸੇ ਦੀ ਮੁੱਕਦੀ ਧੜਕਣ ਨੂੰ ਹਿੰਮਤ ਤੇ ਉਮੀਦ ਦੇ ਕੇ, ਮੌਤ ਦੇ ਰੂਬਰੂ ਪਰਮਿੰਦਰ ਕੌਰ ਕਲੇਰ
Poetry Books 50% Off
Bestselling collections from top poets
