ਢਲ ਚੱਲੇ ਪਰਛਾਵੇਂ ਮੁੱਕੀ ਨਾ ਪਰਛਾਈ
ਤੁਰ ਗਿਆ ਰਾਜਵੀਰ, ਲੈਕੇ ਆਖਰੀ ਵਿਦਾਈ। ਢਲ ਚੱਲੇ ਪਰਛਾਵੇਂ , ਮੁੱਕੀ ਨਾ ਪਰਛਾਈਂ ਜਿੰਦਗੀ ਦੀ ਰਫ਼ਤਾਰ ਇੱਕਦਮ ਰੁਕ ਗਈ, ਸਾਹਾਂ ਦੀ ਡੋਰੀ ਕੱਚੀ ਡੋਰ ਵਾਂਗ ਟੁੱਟ ਗਈ। ਤੇਰੇ ਯਾਰ ਬੇਲੀ ਸਭ ਹੋ ਗਏ ਨੇ ਅਧੂਰੇ, ਤੇਰੇ ਧੀ ਪੁੱਤ ਦੇ ਖ਼ਾਬ ਕਰੂਗਾ ਕੌਣ ਪੂਰੇ। ਤੇਰੇ ਰੋਂਦੇ ਬੱਚਿਆਂ ਨੂੰ ਤੱਕ ਕੰਧਾਂ ਰੋ ਪਈਆਂ, ਗ਼ਮਾਂ ਅਤੇ ਦਰਦਾਂ ਦੀ ਮਾਲਾ ਪ੍ਰੋ ਗਈਆਂ। ਇਹ ਸਮਾਂ ਬੇਦਰਦ ਤਾਂ ਕਦੇ ਵੀ ਨਾ ਰੁਕਦਾ, ਯਾਦਾਂ ਦੀ ਖੁਸ਼ਬੋ ਦੇ ਨੇੜੇ ਹੋ ਹੋ ਢੁਕਦਾ। ਤੇਰੇ ਮਸੂਮ ਪੁੱਤ ਦੀ ਸੂਰਤ ਜਾਵੇ ਨਾ ਭੁਲਾਈ , ਢਲ ਚੱਲੇ ਪਰਛਾਵੇਂ, ਮੁੱਕੀ ਨਾ ਪਰਛਾਈਂ । ਚੰਦਰੀ ਮੌਤ ਦਾ ਕਿਸੇ ਭੇਤ ਨਾ ਪਾਇਆ, ਮਾਂ ਕੋਲੋਂ ਵਿਛੜ ਗਈ ਤੇਰੀ ਸੋਹਣੀ ਕਾਇਆ। ਜੀਵਨ ਸਾਥਣ ਦੇ ਅਰਮਾਂ ਦਿਲ 'ਚ ਰਹਿ ਗਏ, ਸੱਧਰਾਂ ਗੁਆਚੀਆਂ ਸੁਪਨੇ ਵੀ ਵਹਿ ਗਏ। ਇੱਕ ਪਾਸੇ ਜੀਵਨ ਦੀ ਰੌਸ਼ਨੀ ਟਕਰਾਈ, ਦੂਜੇ ਪਾਸੇ ਮੌਤ ਵੀ ਖਾਮੋਸ਼ ਹੋ ਕੇ ਆਈ। ਕਿੰਨੀ ਘੱਟ ਉਮਰ ਰਾਜੇ ਹਿੱਸੇ ਤੇਰੇ ਆਈ ਜੀਵਨ ਸਾਥਣ ਤੇਰੀ ਕਿਵੇਂ ਝੱਲੂਗੀ ਜੁਦਾਈ। ਪਿਆਰ ਤੇਰੇ ਦੀ ਖੁਸ਼ਬੂ ਜਾਣੀ ਨਾ ਭੁਲਾਈ, ਸਦਾ ਗੂੰਜਦੀ ਰਹੂ ਤੇਰੀ ਹਰ ਕਲੀ ਗਾਈ ਢਲ ਚੱਲੇ ਪਰਛਾਵੇਂ, ਮੁੱਕੀ ਨਾ ਪਰਛਾਈਂ। By Parminder kaur kaler
Poetry Books 50% Off
Bestselling collections from top poets
