****ਗ਼ਜ਼ਲ***
12.03.26 ਸ਼ਾਮ ਸਵੇਰੇ ਗੀਤ ਗਮਾਂ ਦੇ ਗਾਉਂਦਾ ਹੈ। ਰੋਜ਼ ਪਪੀਹਾ ਦਿਲ ਦਾ ਦਰਦ ਸੁਣਾਉਂਦਾ ਹੈ। ਮੁੜ ਨੇਤਾ ਨੇ ਸਾਰ ਲਈ ਨਾ ਜਨਤਾ ਦੀ, ਵੋਟਾਂ ਵੇਲੇ ਪੈਰੀਂ ਹੱਥ ਜਾ ਲਾਉਂਦਾ ਹੈ। ਭੋਲੀ ਜਨਤਾ ਦੇ ਹੱਕ ਕੁਚਲੇ ਨੇਤਾ ਜੋ, ਆਜ਼ਾਦੀ ਦਾ ਝੰਡਾ ਉਹ ਲਹਿਰਾਉਂਦਾ ਹੈ। ਲਿਖਣਾ ਊੜਾ ਆੜਾ ਆਵੇ ਨਾ ਜਿਸ ਨੂੰ, ਪੰਜਾਬੀ ਦਾ ਰਖਵਾਲਾ ਅਖਵਾਉਂਦਾ ਹੈ। ਬਿਨ ਮਤਲਬ ਤੋਂ ਘੂਰੇ ਮੈਨੂੰ ਉਹ ਬੰਦਾ, ਤੱਕ ਕੇ ਉਸਨੂੰ ਚਿੱਤ ਮੇਰਾ ਘਬਰਾਉਂਦਾ ਹੈ। ਆਪ ਕਦਰ ਨਾ ਕੀਤੀ ਜਿਸ ਨੇ ਵੱਡਿਆਂ ਦੀ, ਬੱਚਿਆਂ ਨੂੰ ਆਦਰ ਸਤਿਕਾਰ ਸਿਖਾਉਂਦਾ ਹੈ। ਕਲਮ ਤੇਰੀ ਨੂੰ ਬਰਕਤ ਬਖਸ਼ੀ ਦਾਤੇ ਨੇ, ਦਰਦ 'ਕਲੇਰ' ਦਿਲਾਂ ਦੇ ਉਹ ਲਿਖਵਾਉਂਦਾ ਹੈ। ✍️ਕਲੇਰ
Ad
Poetry Books 50% Off
Bestselling collections from top poets
Shop Now →
