💗ਦਿਲ ਦੀਆਂ ਗੱਲਾਂ 💗
ਦਿਲ ਦੀਆਂ ਗੱਲਾਂ ਅਸੀਂ ,ਦਿਲ ਵਿੱਚ ਹੀ ਰੱਖੀਆਂ ਨਾ ਹੀ ਤੁਸੀਂ ਪੁੱਛੀਆਂ ਤੇ,ਨਾ ਅਸੀਂ ਕਦੀ ਦੱਸੀਆਂ ਛੱਡ ਦਿੱਤੀ ਬਾਂਹ ਮੇਰੀ,ਤੂੰ ਅੱਧ ਵਿਚਕਾਰ ਵੇ ਤੇਰਾ ਰੁੱਖਾ ਵਰਤਾਰਾ,ਮੈਥੋਂ ਹੁੰਦਾ ਨਾ ਸਹਾਰ ਵੇ ਰੁੱਸ ਗਈਆਂ ਸਧਰਾਂ ਤੇ ,ਮੋਏ ਨੇ ਅਰਮਾਨ ਵੇ ਦਿਲ ਦਿੰਦਾ ਹੈ ਦੁਹਾਈ,ਤੜਫਦੀ ਪਈ ਜਾਨ ਵੇ ਦੱਸ ਕਿਉਂ ਰਹੇਂ ਮਾਹੀਆ, ਇੰਝ ਦੂਰ ਦੂਰ ਨੱਸਿਆ ਸਦਾ ਵੱਟੀ ਸਾਥੋਂ ਚੁੱਪ ਤੂੰ,ਤੇ ਗੈਰਾਂ ਨਾਲ ਹੱਸਿਆ ਹਰ ਵੇਲੇ ਰਹੇਂ ਤੰਜ਼, ਰਹੇਂ ਤੂੰ ਸਾਡੇ ਉੱਤੇ ਕਸਦਾ ਕਦੇ ਦਿਲ ਵਾਲੀ ਗੱਲ,ਤੂੰ ਨਹੀਓ ਸਾਨੂੰ ਦਸਦਾ ਦਿਲ ਦੀਆਂ ਰੀਝਾਂ ਨਾ,ਦਿਲ ਵਿੱਚ ਰਹਿ ਜਾਣ ਵੇ ਹਾੜਾ ਛੱਡ ਦੇ ਤੂੰ ਹੈਂਕੜ, ਰੱਖ ਬੁੱਲ੍ਹਾ ਤੇ ਮੁਸਕਾਨ ਵੇ ਤੇਰੇ ਬਿਨ ਚਾਨਣੀਆਂ, ਰਾਤਾਂ 'ਚ ਵੀ ਹਨੇਰ ਵੇ ਦੱਸ ਗੱਲਾਂ ਦਿਲ ਦੀਆਂ,ਕੋਲ ਬੈਠ ਜਾ ਕਲੇਰ ਵੇ ✍️ਪਰਮਿੰਦਰ ਕਲੇਰ✍️
Ad
Poetry Books 50% Off
Bestselling collections from top poets
Shop Now →
