***ਗ਼ਜ਼ਲ****
ਮਿਤੀ 15.05.26 ਮੈਂ ਤਾਂ ਯਾਰੋ ਜਿਉਂਦੀ ਇੱਕ ਲਾਸ਼ ਹਾਂ। ਉਸ ਦੇ ਸ਼ਹਿਰ 'ਚ ਫਿਰਦਾ ਉਦਾਸ ਹਾਂ। ਮੇਰਾ ਹਾਲ ਪੁੱਛੇ ਨਾ ਕੋਈ ਵੀ , ਖੁਦ ਨੂੰ ਖੁਦ ਹੀ ਦਿੰਦਾ ਧਰਵਾਸ ਹਾਂ। ਬੇਸ਼ਕ ਸਭ ਨੇ ਨਕਾਰਿਆ ਮੈਨੂੰ, ਪਰ ਰੱਬ ਲਈ ਮੈਂ ਖ਼ਾਸਮਖ਼ਾਸ ਹਾਂ। ਲੋਕਾਂ ਤੋਂ ਰਿਸਦੇ ਜਖਮ ਲੁਕਾਵਾਂ, ਪੀੜਾਂ ਦਾ ਇੱਕ ਭਿੱਜਿਆ ਲਿਬਾਸ ਹਾਂ। ਆਪਣਿਆਂ ਤੋਂ ਹਾਰ ਗਿਆ ਹਾਂ ਭਾਵੇਂ ਫਿਰ ਵੀ ਰੱਖਦਾ ਜਿੱਤ ਦਾ ਅਹਿਸਾਸ ਹਾਂ। ਕਾਲੇ ਬੋਲੇ ਹਨੇਰਿਆਂ ਵਿੱਚ ਵੀ, ਬਣ ਜੁਗਨੂੰ ਫੈਲਾਉਂਦਾ ਪ੍ਰਕਾਸ਼ ਹਾਂ। ਜੋਕਰ ਬਣ ਹਸਾਵਾਂ ਭਾਵੇਂ ਸਭ ਨੂੰ, ਪਰ ਖੁਦ ਅੱਜਕਲ੍ਹ ਬੇਹੱਦ ਨਿਰਾਸ਼ ਹਾਂ। ✍️ਪਰਮਿੰਦਰ ਕੌਰ ਕਲੇਰ✍️
Ad
Poetry Books 50% Off
Bestselling collections from top poets
Shop Now →
