ਖ਼ਿਡਾਰੀ_ਹੀ_ਤਾਂ_ਹੈ......!!
ਕੀ ਵਾਕਿਆ ਸੌਖਾ ਹੈ ਖ਼ਿਡਾਰੀ ਬਣਨਾ ਕਦੇ ਡਿਗਦੇ ਪਾਰੇ ਵਿੱਚ ਠਰਨਾ ਕਦੇ ਤਪਤਪਾਉਂਦੀ ਧੁੱਪ ਵਿੱਚ ਸੜਨਾ ਕਦੇ ਦੇਹੀ ਨੂੰ ਮੀਂਹ ਝੱਖੜਾਂ ਦੇ ਹਵਾਲੇ ਕਰਨਾ... ਮਿੱਠੀਆਂ ਨੀਂਦਰਾ ਤਿਆਗ ਅੰਮ੍ਰਿਤ ਵੇਲ਼ੇ ਉੱਠ ਤਪ ਕਰਨਾ ਪੈਂਦਾ ਪਹੁ ਫੁਟਾਲੇ ਤੋਂ ਪਹਿਲਾਂ ਖ਼ੁਦ ਨੂੰ ਮੁੜਕੇ 'ਚ ਗੱਚ ਕਰਨਾ ਪੈਂਦਾ... ਖ਼ਿਡਾਰੀ ਬਣਨ ਲਈ ਮੁਸ਼ਕੱਤ ਹੈ ਕਰਨੀ ਪੈਂਦੀ ਅਨੁਸ਼ਾਸਨ ਵਿੱਚ ਰਹਿ ਮੰਜਿਲ ਜਦ ਸਰ ਕਰਨੀ ਹੁੰਦੀ... ਡੰਡ ਬੈਠਕਾਂ ਤੇ ਲਾ ਕਸਰਤਾਂ ਸ਼ਰੀਰ ਨੂੰ ਪਹਿਲਾਂ ਭੰਨਣਾ ਪੈਂਦਾ ਜਿੱਤ ਹੋਵੇ ਜਾਂ ਹਾਰ ਓਏ ਸੱਜਣਾ ਰੱਬ ਦਾ ਭਾਣਾ ਮੰਨਣਾ ਪੈਂਦਾ... ਗੋਡਾ ਉਤਰੇ ਚਾਹੇ ਮੋਢਾ ਸੱਟ ਵੱਜੇ ਜਾਂ ਆਵੇ ਮੋਚ ਰੱਖਣੀ ਹੁੰਦੀ ਸਦਾ ਹੀ ਉੱਚੀ ਖਿਡਾਰੀ ਨੂੰ ਆਪਣੀ ਸੋਚ ਵਿੱਚ ਮੈਦਾਨਾਂ ਜੋ ਰੂਹ ਨਾਲ ਲੜਦਾ ਨਤੀਜੇ ਤੋਂ ਜੋ ਕਦੇ ਨਾ ਡਰਦਾ ਪੂਰੀ ਲਗਨ ਨਾਲ ਮਿਹਨਤ ਕਰਦਾ ਮੁਕੱਦਰ ਵੀ ਓਹਦਾ ਪਾਣੀ ਭਰਦਾ ਨਾ ਕੋਈ ਇਹਦਾ ਦਿਨ ਤਿਊਹਾਰ ਨਾ ਇਹ ਕਰਦਾ ਹਾਰ ਸ਼ਿੰਗਾਰ ਨਾ ਇਹ ਘੁੰਮੇ ਵਿੱਚ ਬਾਜ਼ਾਰ ਫੱਕਰ ਬੰਦਾ ਰੱਬ ਦਾ ਯਾਰ ਆਪਣੇ ਦਮ ਤੇ ਜੋ ਮਾਰੇ ਮੱਲਾਂ ਪਰ ਫ਼ੇਰ ਵੀ ਲੋਕੀਂ ਬਨਾਵਣ ਗੱਲਾਂ ਲਾਉਣੀ ਪੈਂਦੀ ਹਰ ਦਾਅ ਤੇ ਜਾਨ ਫ਼ੇਰ ਕਿਤੇ ਬਣਦਾ ਖ਼ਿਡਾਰੀ ਮਹਾਨ..... #ਬਲਜਿੰਦਰ ✍️
Poetry Books 50% Off
Bestselling collections from top poets
