ਜਗ ਜਨਣੀ
ਜੱਗ ਜਨਨੀ ਔਰਤ ਜੇ ਜੱਗ ਜਨਨੀ ਮੇਰੀ ਮਾਂ ਨਾ ਹੁੰਦੀ ਤਾਂ ਇਸ ਜੱਗ ਤੇ ਮੇਰੀ ਥਾਂ ਨਾ ਹੁੰਦੀ । ਭਾਵੇਂ ਬਾਪ ਮੇਰੇ ਦੇ ਕਰਜ ਹਜਾਰਾਂ ਨੇ ਪਰ ਮਾਂ ਦੇ ਹੁੰਦਿਆਂ ਰੋਜ ਬਹਾਰਾਂ ਨੇ । ਭਾਵੇਂ ਰੋਜ ਹੀ ਲੱਖ ਨਿਆਮਤ ਮੰਗੀਏ ਮਾਂ ਕੋਲ਼ੋਂ ਕਦੇ ਨਾਂਹ ਨ੍ਹੀ ਹੁੰਦੀ । ਜੇ ਜੱਗ ਜਨਨੀ ਮੇਰੀ ਮਾਂ ਨਾ ਹੁੰਦੀ ਤਾਂ ਇਸ ਜੱਗ ਤੇ ਮੇਰੀ ਥਾਂ ਨਾ ਹੁੰਦੀ । ਜੇਕਰ ਔਰਤ ਹੈ ,,ਤੇ ਜੱਗ ਤੇ ਸ਼ੋਹਰਤ ਹੈ ਔਰਤ ਹੀ ਸਭ ਤੋਂ ਮਹਿੰਗੀ ਦੌਲਤ ਹੈ । ਜੇਕਰ ਅੱਜ ਮੇਰਾ ਵਜੂਦ ਹੈ ਇਸ ਧਰਤੀ ਤੇ ਇਸ ਬੇਸ਼ ਕੀਮਤੀ ਕੁੱਖ ਦੀ ਬਦੌਲਤ ਹੈ । ਜੇਕਰ ਮਾਂ ਨਾ ਸਿਖਾਉਂਦੀ ਮਾਂ ਬੋਲੀ ਤਾਂ ਮੇਰੇ ਮੂੰਹ ਮੇਰੀ ਬੋਲੀ ਦੀ ਜ਼ੁਬਾਂ ਨਾ ਹੁੰਦੀ । ਜੇ ਜੱਗ ਜਨਨੀ ਮੇਰੀ ਮਾਂ ਨਾ ਹੁੰਦੀ ਤਾਂ ਇਸ ਜੱਗ ਤੇ ਮੇਰੀ ਥਾਂ ਨਾ ਹੁੰਦੀ । ਔਰਤ ਬਿਨ ਨਾ ਕੋਈ ਪੂਰਾ ਔਰਤ ਬਿਨ ਸੰਸਾਰ ਅਧੂਰਾ । ਔਰਤ ਕੁਖੋਂ ਹੀ ਜਨਮੇ ਰਾਜਾ ਔਰਤ ਕੁੱਖੋਂ ਹੀ ਜਨਮੇ ਸੂਰਾ । ਜੇਕਰ ਔਰਤ ਨਾ ਜੰਮਦੀ ਪੀਰ ਪੇਗੰਬਰ ਤਾਂ ਸਾਡੇ ਸਿਰ ਰਹਿਬਰ ਦੀ ਛਾਂ ਨਾ ਹੁੰਦੀ ਜੇ ਜੱਗ ਜਨਨੀ ਮੇਰੀ ਮਾਂ ਨਾ ਹੁੰਦੀ ਤਾਂ ਇਸ ਜੱਗ ਤੇ ਮੇਰੀ ਥਾਂ ਨਾ ਹੁੰਦੀ । ਜਿਵੇਂ ਪੰਛੀਆਂ ਦੀ ਜੋੜੀ ਇਕੱਠੀ ਰਹਿੰਦੀ ਏ ਉਂਜ ਔਰਤ ਬਿਨ੍ਹ ਨਾ ਪੂਰੀ ਕਿਧਰੇ ਪੈਂਦੀ ਏ । ਇੱਕ ਔਰਤ ਹੀ ਜੋ ਸਬਰਾਂ ਭਰੀ ਏ ਔਰਤ ਹੀ ਸਾਡੇ ਲਈ ਜੋ ਰੋਜ਼ ਮਰੀਂ ਏ । ਤਾਰ ਬਰਾੜਾ ਜੇਕਰ ਨਾਨਕ ਸੱਚ ਨਾ ਲਿਖਦਾ ਤਾਂ ਇਸ ਜੱਗ ਤੇ ਔਰਤ ਰੱਬ ਸਮਾਂ ਨਾ ਹੁੰਦੀ । ਜੇ ਜੱਗ ਜਨਨੀ ਮੇਰੀ ਮਾਂ ਨਾ ਹੁੰਦੀ ਤਾਂ ਇਸ ਜੱਗ ਤੇ ਮੇਰੀ ਥਾਂ ਨਾ ਹੁੰਦੀ ਤਾਰ ਬਰਾੜ ਕੈਨੇਡਾ 17/3/2024
Poetry Books 50% Off
Bestselling collections from top poets
