🙏🏻🙏🏻ਸ਼ਹਾਦਤ 🙏🏻🙏🏻
🙏🏻ਸੂਬਾ ਗਿਆਨੀ ਰਤਨ ਸਿੰਘ ਅਤੇ ਸੰਤ ਰਤਨ ਸਿੰਘ ਜੀ ਦੀ 🙏🏻 ਸਤਿਗੁਰੂ ਦੇ ਨਾਲ ਪ੍ਰੀਤ ਲਗਾਈ ਮੋਹ ਮਾਇਆ ਸੰਗ ਤੋੜੀ । ਹੱਸਦੀ ਹੱਸਦੀ ਫਾਂਸੀ ਚੜ੍ਹ ਗਈ ਦੋ ਰਤਨਾਂ ਦੀ ਜੋੜੀ । ਸੂਬਾ ਗਿਆਨੀ ਰਤਨ ਸਿੰਘ ਜੀ,ਸੰਤ ਰਤਨ ਸਿੰਘ ਭਾਈ । ਲੁਧਿਆਣੇ ਜੇਲ੍ਹ ਵਿੱਚ ਨਾਲ ਬੋਹੜ ਦੇ ਸੀ ਸ਼ਹੀਦੀ ਪਾਈ । ਕਹਿੰਦੇ ਚੀਨੀ ਵਾਲੇ ਦੇ ਨਾਲ ਪ੍ਰੀਤ ਨਾ ਹੋਵੇ ਥੋੜੀ । ਹੱਸਦੀ ਹੱਸਦੀ ਫਾਂਸੀ ਚੜ੍ਹ ਗਈ ਦੋ ਰਤਨਾਂ,,,,,,,,,,,,,, ਼ ਗੋਰੀ ਸਰਕਾਰ ਦੋਹਾਂ ਸਿੰਘਾਂ ਤੇ ਮੁਕਦਮਾ ਸੀ ਚਲਾਇਆ। ਦੋਹਾਂ ਸਿੰਘਾਂ ਦਾ ਵਿੱਚ ਕਚਹਿਰੀ ਦੇ ਸੀ ਕੇਸ ਪਹੁੰਚਾਇਆ। ਯੋਧਿਆਂ ਤਾਂਈਂ ਫਾਂਸੀ ਦਿੱਤੀ ਜ਼ਾਲਮਾਂ ਨਾਲ ਸੀ ਬੋਹੜੀਂ ਹੱਸਦੀ ਹੱਸਦੀ ਫਾਂਸੀ ਚੜ੍ਹ ਗਈ ਦੋ ਰਤਨਾ,,,,,,,,,,- ਕਹਿਣ ਸੂਰਮੇ ਫੇਰ ਆਵਾਂ ਗੇ ਨਹੀਂ ਤਹਾਨੂੰ ਛੱਡਣਾ। ਛੇਤੀ ਹੀ ਹੈ ਹੁਣ ਤੁਹਾਨੂੰ ਗੋਰਿਓ ਦੇਸ ਚੋਂ ਕਢਣਾ। ਦੇਸ਼ ਦੇ ਲੇਖੇ ਜਿੰਦ ਲਾਈ ਹੈ ਐਵੇਂ ਨਹੀਂ ਅਸੀਂ ਰੋਹੜੀ । ਹੱਸਦੀ ਹੱਸਦੀ ਫਾਂਸੀ ਚੜ੍ਹ ਗਈ ਦੋ ਰਤਨਾ ਦੀ,,,,,,,,,,, ਰੇਸ਼ਮ ਦੀਆਂ ਤੰਦਾ ਤੁਸੀਂ ਗੋਰਿਓ ਸਾਡੇ ਲਈ ਮੰਗਵਾਇਓ । ਆਪਣੇ ਗਲਾਂ ਵਿੱਚ ਆਪ ਪਾਵਾਂ ਗੇ ਨੇੜੇ ਨਾ ਕੋਈ ਆਇਓ। " ਵਿਰਕ" ਦ੍ਰਿਸ਼ ਨੂੰ ਦੇਖ ਰਹੇ ਜੋ ਖੜੇ ਸੀ ਉਹ ਹੱਥ ਜੋੜੀ । ਹੱਸਦੀ ਹੱਸਦੀ ਫਾਂਸੀ ਚੜ੍ਹ ਗਈ ਦੋ ਰਤਨਾਂ ਦੀ ਜੋੜੀ ਬਲਵੰਤ ਸਿੰਘ "ਵਿਰਕ"
Poetry Books 50% Off
Bestselling collections from top poets
