***ਗ਼ਜ਼ਲ***
(28.02.26) ਕਾਲੀਆਂ ਘੋਰ ਘਟਾਵਾਂ ਚੜ੍ਹ ਆਈਆਂ ਨੇ, ਬਾਗਾਂ ਦੇ ਵਿਚ ਮੋਰਾਂ ਪੈਲਾਂ ਪਾਈਆਂ ਨੇ। ਤਪਦੇ ਹਿਰਦੇ ਠਾਰਨ ਸ਼ੀਤ ਹਵਾਵਾਂ ਜੀ, ਕਿਣਮਿਣ ਕਣੀਆਂ ਸਭ ਦੇ ਮਨ ਨੂੰ ਭਾਈਆਂ ਨੇ। ਸ਼ਗਨਾਂ ਦੀ ਮਹਿੰਦੀ ਲਾਈ ਕੁੜੀਆਂ ਚਿੜੀਆਂ ਨੇ, ਸੌਣ ਮਹੀਨੇ ਪਿੜ ਵਿੱਚ ਤੀਆਂ ਲਾਈਆਂ ਨੇ। ਮਰਿਆਂ ਪਿੱਛੋਂ ਸਭ ਰੋਸੇ ਸ਼ਿਕਵੇ ਮਿਟ ਜਾਣੇ, ਜਿਉਂਦੇ ਜੀਆਂ ਨਾਲ ਸਦਾ ਰੁਸਵਾਈਆਂ ਨੇ। ਕਿਸਮਤ ਨੇ ਜਦ ਸਾਥ ਨਿਭਾਇਆ ਜੁਗਨੂੰਆਂ ਦਾ, ਕਾਲੀਆਂ ਰਾਤਾਂ ਵੀ ਫਿਰ ਘਬਰਾਈਆਂ ਨੇ। ਜਦ ਕਲਮ ਕਲੇਰ ਲਿਖੇ ਸੱਚ ਕੋਰੇ ਵਰਕੇ ਤੇ, ਲਫ਼ਜ਼ਾਂ ਨੇ ਕਈਆਂ ਨੂੰ ਫਿਕਰਾਂ ਪਾਈਆਂ ਨੇ। ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
