🌳ਗਰਮੀ ਦਾ ਮੌਸਮ🌳
🌞ਗਰਮੀ 🌞 ਵਿਸਾਖੀ ਤੋਂ ਪਹਿਲਾਂ ਹੀ ਗਰਮੀ ਨੇ ਹਾਏ ਗਰਮੀ ਹਾਏ ਗਰਮੀ ਕਰਵਾਈ ਆਖਣ ਪੱਖੇ ਨਾਲ ਕੁੱਝ ਨਹੀਂ ਬਣਨਾ ਹੁਣ ਏਸੀ ਸਰਵਿਸ ਕਰਵਾਲੋ ਭਾਈ ਜਿਸ ਨੇ ਕੰਮ ਕਾਜ ਤੇ ਹੁੰਦੈ ਜਾਣਾ ਲੋਅ ਨੇ ਉਸ ਨੂੰ ਬੜਾ ਸਤਾਉਣਾ ਹੈ ਗਰਮੀ ਵਿੱਚ ਫ਼ਸਲ ਵੱਢਣੀ ਜੱਟ ਨੇ ਤੇ ਫੇਰ ਝੋਨਾ ਵੀ ਪੈਣਾ ਲਾਉਣਾ ਹੈ ਬੁੱਢੇ ਬਿਮਾਰਾਂ ਤੇ ਕਮਜ਼ੋਰਾਂ ਨੂੰ ਦੋਸਤੋ ਗਰਮ ਲੋਅ ਬਿਲਕੁਲ ਨਾ ਭਾਉਂਦੀ ਅੱਗੇ ਸਿੱਲੀ ਗਰਮੀ ਆ ਜਾਣੀ ਜੀ ਜੋ ਮੁੜ੍ਹਕੋ ਮੁੜ੍ਹਕੀ ਕਰ ਤਪਾਉਂਦੀ ਗਰਮੀ ਨਾਲ ਹੀ ਸੁਰੂ ਹੋ ਗਏ ਨੇ ਮੱਖੀ ਮੱਛਰ ਕਿਰਲੀ ਭੂੰਡ ਭੁਮੱਕੜ ਜੀਣਾ ਮੁਹਾਲ ਹੋਇਆ ਆਮ ਬੰਦੇ ਦਾ ਬਿਜਲੀ ਮੀਟਰ ਘੁੰਮਾਉਣਗੇ ਚੱਕਰ ਜੇ ਗਰਮ ਰੁੱਤਾਂ ਵਿੱਚ ਰਹਿਣਾ ਹੈ ਸੌਖੇ ਖਾਓ ਤਰਬੂਜ਼ ਲੀਚੀ ਖੱਖੜੀ ਖ਼ਰਬੂਜ਼ੇ ਰਲ਼ ਮਿਲ ਕੇ ਦਰਖ਼ਤ ਲਗਾਓ ਭਾਈ ਪੰਛੀਆਂ ਲਈ ਰੱਖੋ ਭਰ ਕੇ ਪਾਣੀ ਕੁੱਜੇ 🌞🌴🌲🌳🌞🌴🌲🌳🌞 ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
