****ਗ਼ਜ਼ਲ****
( 26.02.26) ਧਰਮੀ ਬੰਦੇ ਬਿਨ ਨਾਗੇ ਤੋਂ ਰੱਬ ਦਾ ਨਾਮ ਧਿਆਉਂਦੇ ਨੇ, ਰੋਜ਼ ਸਵੇਰੇ ਤੜਕੇ ਉੱਠ ਕੇ ਮੰਦਰ ਟੱਲ ਖੜਕਾਉਂਦੇ ਨੇ। ਮੰਦਰ, ਮਸਜਿਦ, ਗਿਰਜਾ ਭਾਵੇਂ ਹਰ ਥਾਂ ਹੀ ਰੱਬ ਵਸਦਾ ਹੈ, ਪਰ ਕੁੱਝ ਬੰਦੇ ਧਰਮ ਦੇ ਨਾਂ ’ਤੇ ਲੋਕਾਂ ਨੂੰ ਭੜਕਾਉਂਦੇ ਨੇ। ਵਹਿਮਾਂ-ਭਰਮਾਂ ਦਾ ਜਾਲ ਵਿਛਾ ਕੇ ਬੈਠੇ ਭੇਖੀ ਸਾਧੂ ਜੀ, ਭੋਲੇ-ਭਾਲੇ ਲੋਕਾਂ ਨੂੰ ਉਹ ਚੱਕਰਾਂ ਦੇ ਵਿੱਚ ਪਾਉਂਦੇ ਨੇ। ਹੱਥ ਵਿੱਚ ਮਾਲਾ ਦਿਲ ਵਿੱਚ ਘਪਲੇ ਹੁੰਦੇ ਘਪਲੇਬਾਜਾਂ ਦੇ, ਰੱਬ ਦੇ ਨਾਂ ਤੇ ਇਹ ਲੋਕੀਂ ਠੱਗੀਆਂ ਠੋਰੀਆਂ ਲਾਉਂਦੇ ਨੇ। ਜਿੱਤਣ ਪਿੱਛੋਂ ਭੋਰਾ ਸਾਰ ਨਹੀ ਲੈਂਦੇ ਨੇਤਾ ਜਨਤਾ ਦੀ, ਵੋਟਾਂ ਵੇਲੇ ਘਰ ਘਰ ਜਾਕੇ ਪੈਰਾਂ ਨੂੰ ਹੱਥ ਲਾਉਂਦੇ ਨੇ। ਰੱਬ ਤਾਂ ਵਸਦਾ ਸੱਚੇ ਸੁੱਚੇ ਕਿਰਤੀ ਲੋਕਾਂ ਦੇ ਹੱਥਾਂ ਵਿੱਚ, ਲੋਕ "ਕਲੇਰ" ਅਖੌਤੀ ਸਾਧਾਂ ਨੂੰ ਜਾ ਸੀਸ ਝੁਕਾਉਂਦੇ ਨੇ। ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
