⭐ਤਾਰਿਆਂ ਦੀ ਮਹਿਫ਼ਿਲ✨📖
🙏 ਸਾਂਝਾ ਕਾਵਿ ਸੰਗ੍ਰਹਿ✨📖 ਸੀਰਤ ਪਬਲੀਕੇਸ਼ਨ ਸਰੀ ਵੱਲੋਂ ਜਲਦ ਹੀ ਪ੍ਰਕਾਸ਼ਿਤ ਕੀਤੀ ਜਾ ਰਹੀ ਸਾਂਝੀ ਕਿਤਾਬ ਲਈ ਸੰਪਾਦਕ ਵੀਤ ਬਾਦਸ਼ਾਹਪੁਰੀ ਜੀ ਅਤੇ ਸਾਰੇ ਲੇਖਕ ਸਾਹਿਬਾਨਾਂ ਨੂੰ ਦਿਲੋਂ ਮੁਬਾਰਕਾਂ ਤੇ ਸ਼ੁਭਕਾਮਨਾਵਾਂ। ਰੱਬ ਕਰੇ ਇਸ ਕਿਤਾਬ ਦੀ ਹਰ ਇੱਕ ਰਚਨਾ ਪਾਠਕਾਂ ਦੇ ਦਿਲਾਂ ਤੱਕ ਪਹੁੰਚੇ ਅਤੇ ਮਾਂ ਬੋਲੀ ਪੰਜਾਬੀ ਦੀ ਮਹਿਕ ਦੂਰ ਤੱਕ ਫੈਲਾਏ। ਵਰਨਣ ਯੋਗ ਹੈ ਕਿ ਸੰਪਾਦਕ ਸਾਹਿਬ ਨੇ ਖੁਦ ਪੈਸੇ ਖਰਚ ਕੇ 29 ਕਲਮਕਾਰਾਂ ਦੀਆਂ ਰਚਨਾਵਾਂ ਨੂੰ ਇਸ ਕਿਤਾਬ ਵਿੱਚ ਯੋਗ ਸਥਾਨ ਦਿੱਤਾ ਗਿਆ ਹੈ। ਦਿਲੋਂ ਅਰਦਾਸ ਹੈ ਕਿ ਇਹ ਕਿਤਾਬ ਸੀਰਤ ਪਬਲੀਕੇਸ਼ਨ , ਸਮੁੱਚੀ ਪ੍ਰਬੰਧਕੀ ਟੀਮ , ਅਤੇ ਸਾਰੇ ਲੇਖਕ ਸਾਹਿਬਾਨਾਂ ਲਈ ਮਾਣ ਤੇ ਸਫਲਤਾ ਦਾ ਸਬੱਬ ਬਣੇ। ਪਿਆਰੀ ਬੱਚੀ ਮਨਸੀਰਤ ਕੌਰ ਖੰਗੂੜਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਦਿਲੋਂ ਦੁਆਵਾਂ। ਉਸ ਦੇ ਜਨਮ ਦਿਨ ‘ਤੇ ਇਸ ਸੁੰਦਰ ਸਾਹਿਤਕ ਉਪਰਾਲੇ ਲਈ ਸੀਰਤ ਪਬਲੀਕੇਸ਼ਨ ਦੀ ਸਮੁੱਚੀ ਪ੍ਰਬੰਧਕੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਓ। 🙏✨ ✍️ ਪਰਮਿੰਦਰ ਕਲੇਰ ✍️
Poetry Books 50% Off
Bestselling collections from top poets
