🌹 ਹੋਲੀ 🌷
***ਰੰਗਾਂ ਦਾ ਤਿਉਹਾਰ ਹੈ ਹੋਲੀ*** ਰੰਗਾਂ ਦਾ ਤਿਉਹਾਰ ਹੈ ਹੋਲੀ,ਖੁਸ਼ੀਆਂ ਦੀ ਬਹਾਰ ਹੈ ਹੋਲੀ। ਊਚ ਨੀਚ ਦੇ ਭੇਦ ਮਿਟਾਵੇ, ਰੂਹਾਂ ਦਾ ਪਿਆਰ ਹੈ ਹੋਲੀ। ਸਾਲ ਬਾਅਦ ਹੋਲੀ ਹੈ ਆਈ, ਖੁਸ਼ੀਆਂ ਖ਼ੇੜੇ ਨਾਲ ਲਿਆਈ। ਬੱਚੇ ਖੁਸ਼ੀ 'ਚ ਚਹਿਕਣ ਲੱਗੇ,, ਸਭ ਪਾਸੇ ਹੈ ਰੌਣਕ ਛਾਈ। ਹਵਾ ਵਿੱਚ ਉੱਡਦੇ ਗੁਲਾਲ ,ਰੰਗਾਂ ਦੀ ਭਰਮਾਰ ਹੈ ਹੋਲੀ। ਚਲੋ ਕੁਦਰਤੀ ਰੰਗ ਵਰਤੀਏ, ਸੋਹਣਾ ਜਿਹਾ ਸੰਸਾਰ ਹੈ ਹੋਲੀ, ਨਫ਼ਰਤ ਛੱਡੋ, ਪਿਆਰ ਵਧਾਓ, ਏਕੇ ਦੀਆਂ ਸਾਂਝਾ ਪਾਓ। ਮੁਹੱਬਤਾਂ ਦੇ ਦੀਪ ਜਗਾ ਕੇ, ਖੁਸ਼ਹਾਲੀ ਨੂੰ ਗਲੇ ਲਗਾਓ। ਰੰਗਾਂ ਦੀ ਭਰਮਾਰ ਹੈ ਹੋਲੀ, ਸਜਿਆ ਇੱਕ ਬਜ਼ਾਰ ਹੈ ਹੋਲੀ। ਧਰਮ ਮਜ਼੍ਹਬ ਦੇ ਭੇਦ ਮਿਟਾਵੇ ,,ਰੰਗਾਂ ਦਾ ਤਿਉਹਾਰ ਹੈ ਹੋਲੀ, ✍️ ਪਰਮਿੰਦਰ ਕਲੇਰ✍️
Ad
Poetry Books 50% Off
Bestselling collections from top poets
Shop Now →
