🌷 ਹੋਲੀ 🌷
***ਰੰਗਾਂ ਦਾ ਤਿਉਹਾਰ ਹੈ ਹੋਲੀ*** ਰੰਗਾਂ ਦਾ ਤਿਉਹਾਰ ਹੈ ਹੋਲੀ,ਖੁਸ਼ੀਆਂ ਦੀ ਬਹਾਰ ਹੈ ਹੋਲੀ। ਊਚ ਨੀਚ ਦੇ ਭੇਦ ਮਿਟਾਵੇ, ਰੂਹਾਂ ਦਾ ਪਿਆਰ ਹੈ ਹੋਲੀ। ਸਾਲ ਬਾਅਦ ਹੋਲੀ ਹੈ ਆਈ, ਖੁਸ਼ੀਆਂ ਖ਼ੇੜੇ ਨਾਲ ਲਿਆਈ। ਚਾਈਂ ਚਾਈਂ ਬੱਚੇ ਖੇਡਣ ਹੋਲੀ, ਸਭ ਪਾਸੇ ਹੈ ਨਰੌਣਕ ਛਾਈ। ਹਵਾ ਵਿੱਚ ਉੱਡਦੇ ਗੁਲਾਲ ,ਰੰਗਾਂ ਦੀ ਭਰਮਾਰ ਹੈ ਹੋਲੀ। ਕੁਦਰਤੀ ਰੰਗ ਵਰਤੀਏ ਜੇ, ਸੋਹਣਾ ਇੱਕ ਸੰਸਾਰ ਹੈ ਹੋਲੀ, ਨਫ਼ਰਤ ਛੱਡੋ, ਪਿਆਰ ਵਧਾਓ,ਸਤਰੰਗੀ ਰੰਗੋਲੀ ਬਣਾਓ। ਮੁਹੱਬਤਾਂ ਦੇ ਦੀਪ ਜਗਾ ਕੇ, ਖੁਸ਼ੀਆਂ ਨੂੰ ਗਲੇ ਲਗਾਓ। ਖੁਸ਼ੀਆਂ ਦੀ ਭਰਮਾਰ ਹੈ ਹੋਲੀ, ਸੱਤਰੰਗਾਂ ਬਜ਼ਾਰ ਹੈ ਹੋਲੀ। ਬੱਚੇ, ਬੁੱਢੇ ਤੇ ਜਵਾਨਾਂ ਲਈ,ਰੰਗਾਂ ਦਾ ਤਿਉਹਾਰ ਹੈ ਹੋਲੀ, ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
