💓🌹 ਸਾਥੀ 🌹💓
ਸਾਥੀ ਆਖ ਲੈ ਜਾ ਦਿਲਦਾਰ ਆਖ ਲੈ। ਇਸ਼ਕ ਆਖ ਲੈ ਜਾ ਪਿਆਰ ਆਖ ਲੈ, ਇਸ ਚੰਦਰੇ ਦਿਲ ਦੀ ਚਾਹਤ ਤੂੰ ਯਾਰਾ ਸਾਡੇ ਦਿਲ ਨੂੰ ਸੋਹਣਾ ਸੰਸਾਰ ਆਖ ਲੈ। ਖੁਸ਼ੀ ਖੁਸ਼ੀ ਲੰਘਾਈ ਜਾਈਏ ਜਿੰਦਗੀ, ਕੌਲ ਆਖ ਲੈ ਜਾ ਇਕਰਾਰ ਆਖ ਲੈ। ਨਿੱਕੀ ਨਿੱਕੀ ਗੱਲ ਤੇ ਲੜਾਂ ਤੇਰੇ ਨਾਲ , ਮੋਹ ਆਖ ਲੈ ਜਾ ਤਕਰਾਰ ਆਖ ਲੈ। ਦੀਪ ਹਰ ਪਲ ਰਹਾਂ ਤੇਰੇ ਰਾਹ ਤਕਦੀ, ਆਦਤ ਆਖ ਲੈ ਜਾਂ ਇੰਤਜ਼ਾਰ ਆਖ ਲੈ। ਜਿਸ ਰਸਤੇ ਤੇ ਹੋਵੇ ਨਾ ਸਾਥ ਤੇਰਾ ਮੇਰਾ , ਉਹ ਮੰਜ਼ਿਲ ਸਾਰੀ ਹੀ ਬੇਕਾਰ ਆਖ ਲੈ। ਹਰ ਧੜਕਣ ਵਿੱਚ ਵਸਾਇਆ ਹੈ ਤੈਨੂੰ, ਵਫ਼ਾ ਆਖ ਲੈ ਜਾ ਸਤਿਕਾਰ ਆਖ ਲੈ। ਦੁੱਖ ਸੁੱਖ ' ਕਲੇਰ 'ਜਿੰਦਗੀ ਦਾ ਹਿੱਸਾ, ਤੂੰ ਜਿੱਤ ਆਖ ਲੈ ਚਾਹੇ ਹਾਰ ਆਖ ਲੈ। By parminder kaler ✍️✍️✍️
Ad
Poetry Books 50% Off
Bestselling collections from top poets
Shop Now →
