ਤੇਰੀਆਂ ਯਾਦਾਂ ਨੇ ਘੇਰਾ ਪਾਇਆ ਹੈ
*****ਗ਼ਜ਼ਲ**** ਤੇਰੀਆਂ ਯਾਦਾਂ ਨੇ ਘੇਰਾ ਪਾਇਆ ਹੈ, ਰਾਤਾਂ ਜਾਗ ਕੇ ਮਿਸਰਾ ਇੱਕ ਬਣਾਇਆ ਹੈ। ਜਿੱਤੀ ਬਾਜ਼ੀ ਵੀ ਜਾਂਦੇ ਹਾਂ ਹਾਰ ਅਸੀਂ, ਸਾਡੀ ਕਿਸਮਤ ਨੇ ਸਾਨੂੰ ਅਜ਼ਮਾਇਆ ਹੈ। ਵੋਟਾਂ ਵੇਲੇ ਸਭ ਦੇ ਪੈਰੀਂ ਹੱਥ ਲਾਵੇ ਜਿੱਤ ਕੇ ਨੇਤਾ ਮੁੜ ਨਜ਼ਰੀ ਨਾ ਆਇਆ ਹੈ। ਹਰ ਇੱਕ ਦਰਦ ਨੂੰ ਲਫਜ਼ਾਂ ਵਿੱਚ ਪਰੋਇਆ ਮੈਂ, ਲਿਖ ਕੇ ਗ਼ਜ਼ਲਾਂ ਦਿਲ ਦਾ ਹਾਲ ਸੁਣਾਇਆ ਹੈ। ਹਸਦਾ ਹਸਦਾ ਰੋ ਪੈਂਦਾ ਹੈ ਜੋ ਕੋਈ , ਉਸ ਬੰਦੇ ਨੇ ਵੱਡਾ ਦਰਦ ਹੰਢਾਇਆ ਹੈ ਤੇਰਾ ਜਿਕਰ "ਕਲੇਰ" ਕਰੇ ਵਿੱਚ ਗ਼ਜ਼ਲਾਂ ਦੇ, ਹਰ ਸ਼ੇਅਰ ਵਿੱਚ ਤੇਰਾ ਹੀ ਨਾਂ ਪਾਇਆ ਹੈ। ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
