ਪੰਜਾਬ ਵਿੱਚ ਧੂੰਏ ਦਾ ਪ੍ਰਕੋਪ🔥
ਪੁਰਾਣੇ ਸਮਿਆਂ ਵਿੱਚ ਚੁੱਲ੍ਹੇ ਅਤੇ ਹਾਰਿਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਸਾਡੀ ਜਿੰਦਗੀ ਦਾ ਅਧਾਰ ਸੀ ਪਰ ਅੱਜਕਲ੍ਹ ਦਾ ਧੂੰਆਂ ਸਾਡੀ ਜਿੰਦਗੀ ਲਈ ਸ਼ਰਾਪ ਬਣ ਗਿਆ ਹੈ। ਅੱਜਕਲ੍ਹ ਪੰਜਾਬ ਵਿੱਚ ਖੇਤਾਂ ਵਿਚਲੀ ਜ਼ਹਿਰੀਲੀਆਂ ਸਪਰੇਹਾਂ ਵਾਲੀ ਪਰਾਲੀ ਨੂੰ ਲਾਈ ਅੱਗ ਦੇ ਧੂੰਏ ਦਾ ਪ੍ਰਕੋਪ ਹੈ ਜਿਸ ਨੇ ਆਮ ਜੀਵਨ ਨੂੰ ਮੁਹਾਲ ਕੀਤਾ ਹੋਇਆ ਹੈ। ਜਿੱਥੇ ਇਸ ਨਾਲ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਉੱਥੇ ਹੀ ਆਵਾਜਾਈ ਵਿੱਚ ਵੀ ਇਸ ਨੇ ਵਿਘਨ ਪਾਇਆ ਹੋਇਆ ਹੈ ਤੇ ਇਸ ਕਾਰਨ ਅਨੇਕਾਂ ਹਾਦਸੇ ਵਾਪਰ ਰਹੇ ਹਨ। ਬਜ਼ੁਰਗ , ਬੱਚੇ ਅਤੇ ਫੇਫੜੇ ਦੇ ਮਰੀਜਾਂ ਲਈ ਇਹ ਧੂੰਆਂ ਆਫ਼ਤ ਬਂਣ ਕੇ ਆਉਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਇਸ ਪਰਾਲੀ ਦਾ ਕੋਈ ਹੱਲ ਨਹੀਂ ਕਿਉਂਕਿ ਇਸ ਨੂੰ ਖੇਤਾਂ ਵਿੱਚੋਂ ਚੁੱਕਣ ਤੇ ਬਹੁਤ ਜਿਆਦਾ ਖਰਚ ਆਉਂਦਾ ਹੈ ਜੋ ਕਿਸਾਨਾਂ ਲਈ ਵਸੋਂ ਬਾਹਰ ਹੈ। ਸਰਕਾਰਾਂ ਆਏ ਸਾਲ ਕਨੂੰਨ ਤਾਂ ਬਣਾ ਦਿੰਦੀਆਂ ਹਨ ਪਰ ਅਮਲੀ ਰੂਪ ਵਿੱਚ ਕੁੱਝ ਨਹੀਂ ਕਰਦੀਆਂ। ਵਾਰ ਜੇਕਰ ਕਿਸਾਨਾਂ ਨੂੰ ਸਰਕਾਰ ਮੱਦਦ ਦੇਵੇ ਤਾਂ ਹੀ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ। ਖੇਤਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਤਰ੍ਹਾਂ ਦਾ ਧੂੰਆਂ ਸਾਨੂੰ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਸ਼ਹਿਰਾਂ ਵਿੱਚ ਫੈਕਟਰੀਆਂ ਦਾ ਧੂੰਆਂ ਪ੍ਰਦੂਸ਼ਣ ਦਾ ਕਾਰਨ ਹੈ ਗੱਡੀਆਂ ਦੇ ਧੂੰਏ ਨੇ ਹਵਾ ਵਿਗਾੜ ਦਿੱਤੀ ਹੈ, ਸਾਹ ਲੈਣਾ ਔਖਾ ਹੋ ਗਿਆ ਹੈ। ਅੱਜਕਲ੍ਹ ਮਨੁੱਖ ਵਿਚ ਈਰਖਾ ਸਾੜੇ ਨਾਮ ਦੀ ਅੱਗ ਨੇ ਨਫ਼ਰਤ ਦਾ ਧੂੰਆਂ ਵੀ ਫੈਲਾਇਆ ਹੋਇਆ ਹੈ ਜੋ ਈਰਖਾਲੂ ਬੰਦੇ ਨੂੰ ਅੰਦਰੋਂ ਅੰਦਰ ਤਬਾਹ ਕਰ ਕੇ ਰੱਖ ਦਿੰਦਾ ਹੈ।ਇਹ ਹਰ ਤਰ੍ਹਾਂ ਦਾ ਧੂੰਆਂ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਨੁੱਖੀ ਸੁੱਖ-ਸੁਵਿਧਾ ਦੇ ਲਾਲਚ ਨੇ ਪ੍ਰਕ੍ਰਿਤੀ ਨੂੰ ਦਮ ਘੁੱਟਣ ਲਈ ਮਜਬੂਰ ਕਰ ਦਿੱਤਾ ਹੈ।
Poetry Books 50% Off
Bestselling collections from top poets
