ਗ਼ਜ਼ਲ
19.02.26 ਹਰ ਇੱਕ ਨੂੰ ਉਹ ਸਾਹਾਂ ਦੇ ਵਿੱਚ ਵਸਾਉਂਦੇ ਨਾ, ਲੱਗੀਆਂ ਵਾਲੇ ਦਿਲ ਦੇ ਭੇਦ ਛੁਪਾਉਂਦੇ ਨਾ। ਸਾਡੇ ਦਿਲ ਵਿੱਚ ਵਸਦੀ ਹੈ ਯਾਦਾਂ ਦੀ ਖੁਸ਼ਬੂ, ਭੁੱਲ ਕੇ ਵੀ ਅਸੀਂ ਬਚਪਨ ਨੂੰ ਭੁੱਲ ਪਾਉਂਦੇ ਨਾ। ਖਾਮੋਸ਼ੀਆਂ ਨੇ ਸਾਡਾ ਸਾਥ ਨਿਭਾਇਆ ਹੈ, ਲੋਕਾਂ ਨੂੰ ਅਸੀਂ ਦਿਲ ਦਾ ਹਾਲ ਸੁਣਾਉਂਦੇ ਨਾ। ਜੋ ਕਿਸਮਤ ਦੀਆਂ ਮਾਰਾਂ ਹੱਸ ਕੇ ਜਰ ਜਾਂਦੇ, ਉਹ ਮੌਸਮ ਬਦਲੇ ਤੋਂ ਵੀ ਰੰਗ ਵਟਾਉਂਦੇ ਨਾ ਸਬਰ ਸਿਦਕ ਦੇ ਨਾਲ ਜੋ ਜਿਉਣਾ ਸਿੱਖ ਜਾਂਦੇ ਉਹ ਘਾਟੇ ਵਾਧੇ ਵੀ ਫਿਰ ਦਿਲ ਤੇ ਲਾਉਂਦੇ ਨਾ। ਨਿੱਤ ਹੀ ਅਪਣੇ ਦਰਦ ਕਲੇਰ ਰਹੀਏ ਲਿਖਦੇ, ਪਰ ਹੋਰਾਂ ਦੇ ਜਖਮਾਂ ਤੇ ਮਰਹਮ ਲਾਉਂਦੇ ਨਾ। ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
