📖ਪੰਜਾਬੀ ✍️
🥀ਮਾਂ ਬੋਲੀ🥀 ਮਾਂ ਬੋਲੀ ਮੈਨੂੰ ਬੜੀ ਪਿਆਰੀ, ਇਸ ਦਾ ਦਿਲੋਂ ਸਤਿਕਾਰ ਕਰਾਂ। ਪੰਜਾਬੀ ਵਿੱਚ ਲਿਖਾਂ ਪੜ੍ਹਾਂ ਮੈਂ, ਹਰ ਪਲ ਇਸ ਨਾਲ ਪਿਆਰ ਕਰਾਂ। ਮੇਰੀ ਪਛਾਣ, ਮੇਰਾ ਮਾਣ ਇਹ, ਕਿਵੇਂ ਇਸ ਤੋਂ ਇਨਕਾਰ ਕਰਾਂ। ਜਿੰਦਗੀ ਦੇ ਹਰ ਇੱਕ ਮੋੜ ’ਤੇ, ਇਸ ਨੇ ਮੈਨੂੰ ਰਾਹ ਦਿਖਾਇਆ, ਹੌਂਸਲੇ ਬਣ ਕੇ ਨਾਲ ਰਹੀ, ਮੈਂ ਇਸ ਗੱਲ ਦਾ ਇਜ਼ਹਾਰ ਕਰਾਂ। ਮਾਂ ਬੋਲੀ ਜਾਪੇ ਮਾਂ ਵਰਗੀ, ਇਸ ਵਿੱਚ ਮਾਵਾਂ ਦੀਆਂ ਦੁਆਵਾਂ, ਪੰਜ ਆਬਾਂ ’ਚ ਜੰਮੀ ਇਹ ਬੋਲੀ, ਜਿਉਂ ਲੋਅ ਵਿੱਚ ਸ਼ੀਤ ਹਵਾਵਾਂ। ਨਿੱਤ ਆਪਣੀ ਮਾਂ ਬੋਲੀ ਰਾਹੀਂ, ਲਿਖਾਂ ਗ਼ਜ਼ਲ, ਕਹਾਣੀ, ਕਵਿਤਾਵਾਂ, ਸ਼ਬਦਾਂ ਰਾਹੀਂ ਕਰਜ਼ ਚੁਕਾਵਾਂ, ਸੱਚਾ ਇਸ ਤੇ ਇਤਬਾਰ ਕਰਾਂ। ਮਾਂ ਬੋਲੀ ਮੈਨੂੰ ਬੜੀ ਪਿਆਰੀ, ਇਸ ਦਾ ਦਿਲੋਂ ਸਤਿਕਾਰ ਕਰਾਂ। ਪਰਮਿੰਦਰ ਕੌਰ ਕਲਰ
Ad
Poetry Books 50% Off
Bestselling collections from top poets
Shop Now →
