📖ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ✍️
🙏ਮੇਰੀ ਮਾਤ ਭਾਸ਼ਾ ਪੰਜਾਬੀ🙏 ਮਾਂ ਬੋਲੀ ਮਾਂ ਵਰਗੀ ਲਗਦੀ, ਇਸ ਵਿੱਚ ਮਾਵਾਂ ਦੀਆਂ ਦੁਆਵਾਂ। ਪੰਜ ਆਬਾਂ ਵਿੱਚੋਂ ਨਿਕਲੀ ਬੋਲੀ, ਜੀਕਣ ਬੋਹੜ ਦੀਆਂ ਠੰਢੀਆਂ ਛਾਂਵਾਂ। ਨਿੱਤ ਆਪਣੀ ਇਸ ਬੋਲੀ ਵਿੱਚ ਮੈ, ਲਿਖਾਂ ਗ਼ਜ਼ਲ, ਕਹਾਣੀ, ਕਵਿਤਾਵਾਂ। ਪੰਜਾਬੀ ਬੋਲੀ ਦਾ ਸਤਿਕਾਰ ਕਰੀਏ, ਇਹ ਸਾਡੀ ਹੋਂਦ ਦੀ ਰੱਖਣਹਾਰ ਹੈ। ਇਸ ਦੀ ਸਦਾ ਸੰਭਾਲ ਕਰੀਏ , "ਕਲੇਰ"ਇਹ ਸਾਡਾ ਉਪਹਾਰ ਹੈ। ਇਹ ਹੈ ਕੀਮਤੀ ਵਿਰਾਸਤੀ ਗਹਿਣਾ, ਇਸ ’ਚ ਵਸਦਾ ਸਾਡਾ ਸਭਿਆਚਾਰ ਹੈ। 🙏🌹❤️✍️✍️ ਪਰਮਿੰਦਰ ਕਲੇਰ✍️
Ad
Poetry Books 50% Off
Bestselling collections from top poets
Shop Now →
