ਕੌਮਾਂਤਰੀ ਮਾਂ ਬੋਲੀ ਦਿਵਸ
🌹 ਮੇਰੀ ਮਾਂ ਬੋਲੀ ਪੰਜਾਬੀ 🌹 ਸਭ ਬੋਲੀਆਂ ਤੋਂ ਮਿੱਠੀ ਲੱਗਦੀ, ਮੈਨੂੰ ਮੇਰੀ ਮਾਂ ਬੋਲੀ ਪੰਜਾਬੀ। ਬੋਲੀਆਂ ਭਾਵੇਂ ਸਭ ਪਿਆਰੀਆਂ, ਪਰ ਇਸ ਦੀ ਟੌਹਰ ਨਵਾਬੀ। ਕਦੇ ਨਾ ਇਸ ਨੂੰ ਮਨੋਂ ਵਿਸਾਰਾਂ, ਇਹ ਮੇਰੇ ਦਿਲ ਦੀ ਸੱਚੀ ਚਾਬੀ। ਮਾਂ ਬੋਲੀ ਮੈਨੂੰ ਬੜੀ ਪਿਆਰੀ, ਇਸ ਦਾ ਦਿਲੋਂ ਸਤਿਕਾਰ ਕਰਾਂ। ਪੰਜਾਬੀ ਵਿੱਚ ਲਿਖਾਂ ਪੜ੍ਹਾਂ ਮੈਂ, ਮਾਂ ਬੋਲੀ ਦਾ ਪ੍ਰਚਾਰ ਕਰਾਂ। ਇਸ ’ਤੇ ਕੋਈ ਉਂਗਲ ਚੁੱਕੇ, ਇਹ ਗੱਲ ਨਾ ਕਦੇ ਵੀ ਜਰਾਂ। ਇਸ ਧਰਤੀ 'ਤੇ ਪੈਰ ਰੱਖਿਆ ਤਾਂ, ਮਾਂ ਬੋਲੀ ਨੇ ਸਵਾਗਤ ਕੀਤਾ। ਪੰਜਾਬੀ ਵਿੱਚ ਸੁਣਾ ਲੋਰੀਆਂ, ਮਾਂ ਨੇ ਪਾਲਣ–ਪੋਸ਼ਣ ਕੀਤਾ। ਜਿੰਦਗੀ ਦੇ ਹਰ ਇੱਕ ਕਦਮ ’ਤੇ, ਇਸ ਨੇ ਸਾਥ ਸਦਾ ਹੀ ਦਿੱਤਾ। ਮਾਂ ਬੋਲੀ ਜਾਪੇ ਮਾਂ ਵਰਗੀ, ਇਸ ਵਿੱਚ ਮਾਵਾਂ ਦੀਆਂ ਦੁਆਵਾਂ। ਪੰਜ ਆਬਾਂ ਵਿੱਚੋਂ ਨਿਕਲੀ ਬੋਲੀ, ਜੀਕਣ ਬੋਹੜ ਦੀਆਂ ਠੰਢੀਆਂ ਛਾਂਵਾਂ। ਨਿੱਤ ਆਪਣੀ ਮਾਂ ਬੋਲੀ ਰਾਹੀਂ, ਲਿਖਾਂ ਗ਼ਜ਼ਲ, ਕਹਾਣੀ, ਕਵਿਤਾਵਾਂ। ਕਲੇਰ, ਪੰਜਾਬੀ ਨੂੰ ਮਾਣ ਬਖ਼ਸ਼ੀਏ, ਇਹ ਸਾਡੀ ਹੋਂਦ ਦੀ ਰੱਖਣਹਾਰ ਹੈ। ਇਸ ਦੀ ਸਦਾ ਸੰਭਾਲ ਕਰੀਏ, ਇਹ ਸਾਡਾ ਕੀਮਤੀ ਉਪਹਾਰ ਹੈ। ਇਹ ਤਾਂ ਸਾਡਾ ਵਿਰਾਸਤੀ ਗਹਿਣਾ, ਇਸ ’ਚ ਹੀ ਵਸਦਾ ਸਭਿਆਚਾਰ ਹੈ। ਪਰਮਿੰਦਰ ਕਲੇਰ✍️
Poetry Books 50% Off
Bestselling collections from top poets
