ਸ਼ਹੀਦੀ ਦਿਵਸ਼ ਤੇ ਵਿਸ਼ੇਸ਼
🙏🏻ਹਿੰਦ ਦੀ ਚਾਦਰ 🙏🏻 ਤੇਗ ਬਹਾਦਰ ਸਿਮਰਿਐ,ਘਰ ਨੌ ਨਿਧ ਆਵੈ ਧਾਇ । ਹਿੰਦ ਦੀ ਚਾਦਰ ਬਣ ਹਿੰਦੂਆਂ, ਦਾ ਦਿੱਤਾ ਧਰਮ ਬਚਾਏ । ਕਸ਼ਮੀਰੀ ਪੰਡਤਾਂ ਦਾ ਟੋਲਾ, ਪਾਸ ਗੁਰਾਂ ਦੇ ਆਇਆ , ਜੰਝੂ ਤਿਲਕ ਬਚਾਉ ਸਾਡਾ, ਆਣ ਵਾਸਤਾ ਪਾਇਆ । ਸਤਿਗੁਰੂ ਬੋਲੇ ਮਹਾਂਪੁਰਸ਼, ਕੋਈ ਕੰਮ ਕੌਮ ਆਏ । ਹਿੰਦ ਦੀ ਚਾਦਰ ਬਣ,,,,,,,,,,,,, ਗੋਬਿੰਦ ਰਾਏ ਜੀ ਪਾਸ ਪਿਤਾ ਦੇ, ਓਸ ਵਕਤ ਨੇ ਆਉਂਦੇ। ਬਿਨਾਂ ਆਪ ਤੋਂ ਕੌਣ ਸੂਰਮਾਂ , ਗੋਬਿੰਦ ਜੀ ਫਰਮਾਉਂਦੇ। ਐਸਾ ਕਾਰਜ ਕਰੋ ਜਿਹਦੇ ਸੰਗ, ਧਰਮ ਬਚਾਇਆ ਜਾਏ। ਹਿੰਦ ਦੀ ਚਾਦਰ ਬਣ,,,,,,,,,,,,,, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ, ਰੁਖ ਦਿੱਲੀ ਵੱਲ ਕੀਤਾ , ਹਿੰਦੂ ਧਰਮ ਬਚਾਵਣ ਖ਼ਾਤਰ, ਸੀਸ ਦਿੱਲੀ ਜਾ ਦਿੱਤਾ । ਭਾਈ ਜੈਤੇ ਸੀਸ ਉਠਾ, ਆਨੰਦ ਪੁਰ ਦਿੱਤਾ ਪਹੁੰਚਾਏ । ਹਿੰਦ ਦੀ ਚਾਦਰ ਬਣ,,,,,,,,,,, ਜੋਰ ਦੀ ਬਹੁਤ ਹਨ੍ਹੇਰੀ ਆਈ, ਘੱਟਾ ਬਹੁਤ ਉਡਾਇਆ , ਗੱਡੇ ਉੱਤੇ ਰੱਖ ਕੇ ਧੜ ਨੂੰ, ਲੱਖੀ ਸ਼ਾਹ ਲੈ ਆਇਆ । ਰੱਖ ਕੇ ਘਰ ਦੇ ਵਿੱਚ ਓਸ ਨੇ, ਲਾਂਬੂ ਦਿੱਤਾ ਲਾਏ । ਹਿੰਦ ਦੀ ਚਾਦਰ,,,,,,,,,,,,,,, ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ, ਕੀਤਾ ਕੰਮ ਮਹਾਨ, ਤਿਲਕ, ਜੰਝੂ ਦੇ ਖ਼ਾਤਰ ਉਹਨਾਂ, ਦਿੱਤਾ ਸੀ ਬਲੀਦਾਨ । "ਵਿਰਕ" ਸੀਸ ਗੰਜ ਗੁਰੂਦੁਆਰਾ, ਉਸ ਥਾ ਦਿੱਤਾ ਬਣਾਏ । ਹਿੰਦ ਦੀ ਚਾਦਰ ਬਣ ਹਿੰਦੂਆਂ ਦਾ,ਦਿੱਤਾ ਧਰਮ ਬਚਾਏ । ਬਲਵੰਤ ਸਿੰਘ "ਵਿਰਕ"
Poetry Books 50% Off
Bestselling collections from top poets
