🙏ਕਲਿ ਤਾਰਨ ਗੁਰੂ ਨਾਨਕ ਆਇਆ🙏
🕯️🪔✨ਪ੍ਰਕਾਸ਼ ਉਤਸਵ ਤੇ ਵਿਸ਼ੇਸ਼ ✨🪔🕯️ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਹੋ ਅਰਦਾਸ ਹੈ ਕਿ ਬਾਬੇ ਨਾਨਕ ਦੀ ਕਿਰਪਾ ਨਾਲ ਸਾਡੇ ਸਭ ਦੇ ਜੀਵਨ ਵਿੱਚੋਂ ਲੋਭ ਮੋਹ, ਅਹੰਕਾਰ ਅਤੇ ਕ੍ਰੋਧ ਜਿਹੇ ਵਿਕਾਰਾਂ ਨੂੰ ਹਟਾ ਕੇ ਸੱਚਾਈ, ਪਿਆਰ, ਨਿਮਰਤਾ ਅਤੇ ਸਹਿਣਸ਼ੀਲਤਾ ਦੇ ਦੀਵੇ ਜਗਦੇ ਰਹਿਣ ਅਤੇ ਸਭ ਦੀ ਜਿੰਦਗੀ ਵਿੱਚ ਰੌਸ਼ਨੀ ਦੇ ਚਿਰਾਗ ਬਲਦੇ ਰਹਿਣ। ਸੋ ਅੱਜ ਦੇ ਦਿਨ ਅਸੀਂ ਸਾਡੇ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸੱਚੇ ਦਿਲੋਂ ਸ਼ੀਸ਼ ਨਿਵਾ ਕੇ ਪ੍ਰਣਾਮ ਕਰਦੇ ਹਾਂ ਅਤੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਬਾਬਾ ਨਾਨਕ ਸਭ ਨੂੰ ਤਰੱਕੀ, ਤੰਦਰੁਸਤੀ , ਬੁੱਧੀ, ਤਰਕ ਅਤੇ ਚੜ੍ਹਦੀਕਲਾ ਬਖਸ਼ਣ। 🙏🙏🙏🙏🙏🙏🙏🙏🙏🙏🙏🙏🙏🙏🙏 By kaler
Ad
Poetry Books 50% Off
Bestselling collections from top poets
Shop Now →
