🌿 ਵਿਸ਼ਵ ਮਾਨਸਿਕ ਸਿਹਤ ਦਿਵਸ
(World Mental Health Day) ਇਹ ਦਿਨ ਦਸ ਅਕਤੂਬਰ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਵਿੱਚ ਮਾਨਸਿਕ ਸਿਹਤ (Mental Health) ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਇਸ ਦਾ ਮਕਸਦ ਇਹ ਹੈ ਕਿ ਹਰ ਵਿਅਕਤੀ ਆਪਣੀ ਮਨ ਦੀ ਸਿਹਤ ਨੂੰ ਵੀ ਓਨਾ ਹੀ ਮਹੱਤਵ ਦੇਵੇ ਜਿੰਨਾ ਸਰੀਰਕ ਸਿਹਤ ਨੂੰ ਦਿੰਦਾ ਹੈ।ਇਸ ਦਾ ਮੁੱਖ ਉਦੇਸ਼ ਬਿਨ ਕਿਸੇ ਝਿਜਕ ਦੇ ਮਾਨਸਿਕ ਬਿਮਾਰੀਆਂ ਬਾਰੇ ਗੱਲਬਾਤ ਕਰਨਾ,ਡਰ ਤੇ ਸ਼ਰਮ ਦੀ ਭਾਵਨਾ ਦੂਰ ਕਰਨੀ, ਲੋੜ ਪੈਣ ਤੇ ਚੰਗੇ ਮਨੋਚਕਿਸਕ ਦੀ ਸਲਾਹ ਲੈਣਾ ਕਿਸੇ ਦੀ ਮਾਨਸਿਕ ਸਿਹਤ ਠੀਕ ਨਾ ਹੋਣ ਦੀ ਸੂਰਤ ਵਿੱਚ ਉਸ ਨੂੰ ਮਦਦ ਦੇਣ ਦੀ ਹਿੰਮਤ ਅਤੇ ਹਰ ਤਰਾਂ ਨਾਲ ਮਨ ਦੀ ਸਿਹਤ ਲਈ ਸਹੂਲਤਾਂ ਉਪਲਬਧ ਕਰਵਾਉਣਾ ਹੈ। “ਅੰਤ ਵਿੱਚ ਕਹਿ ਸਕਦੇ ਹਾਂ ਕਿ ਮਨ ਦੀ ਸਿਹਤ ਵੀ ਸਰੀਰਕ ਸਿਹਤ ਵਾਂਗ ਹੀ ਜ਼ਰੂਰੀ ਹੈ ਸੋ ਆਪਣੇ ਮਨ ਨਾਲ ਮਿਹਰਬਾਨ ਰਹੋ ਅਤੇ ਇਸ ਦਾ ਖਿਆਲ ਰੱਖੋ।ਇਹ ਦਿਨ ਮੈਂ ਡਾਕਟਰ ਜਗਜੋਤ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਾਂਗੀ ਕਿਉਂਕਿ ਉਨ੍ਹਾ ਨੇ ਮਾਨਸਿਕ ਤੌਰ ਤੇ ਬੁਰੀ ਤਰਾ ਟੁੱਟ ਚੁੱਕੇ ਮੇਰੇ ਪਰਿਵਾਰਿਕ ਮੈਂਬਰ ਨੂੰ ਸਹੀ ਇਲਾਜ਼ ਦੇਕੇ ਦਰੁਸਤ ਕੀਤਾ ਅਤੇ ਨਵੀਂ ਜਿੰਦਗੀ ਬਖਸ਼ੀ🙏😇 Thanks a lot to Best pcytiatrist Dr jagjot Singh 🙏 By Parminder Kaur dhaliwal
Poetry Books 50% Off
Bestselling collections from top poets
