🙏ਬਾਬਾ ਬੁੱਢਾ ਜੀ ਦੇ ਜਨਮ ਦਿਨ ਤੇ
ਬਾਬਾ ਬੁੱਢਾ ਜੀ ਸਿੱਖ ਇਤਿਹਾਸ ਦੇ ਮਹਾਨ ਸੇਵਕ , ਸਾਦਗੀ ਅਤੇ ਨਿਮਰਤਾ ਦੇ ਪ੍ਰਤੀਕ ਸਨ। ਉਹਨਾਂ ਦਾ ਜਨਮ (7 ਕੱਤਕ ) 23 ਅਕਤੂਬਰ 1506 ਵਿੱਚ ਪਿੰਡ ਕੱਥੂਨੰਗਲ (ਹੁਣ ਬਾਬਾ ਬੁੱਢਾ ਸਾਹਿਬ, ਅੰਮ੍ਰਿਤਸਰ) ਵਿਖ਼ੇ ਹੋਇਆ। ਛੋਟੀ ਉਮਰ ਤੋਂ ਲੈਕੇ ਜੀਵਨ ਦੇ ਅੰਤ ਤੱਕ ਉਹ ਰੱਬ ਦੀ ਭਗਤੀ ਅਤੇ ਗੁਰੂ ਸਾਹਿਬਾਨ ਦੀ ਸੇਵਾ ਵਿੱਚ ਲੱਗੇ ਰਹੇ। ਬਾਬਾ ਬੁੱਢਾ ਜੀ ਨੇ 6 ਸਿੱਖ ਗੁਰੂਆਂ — ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਦੀ ਸੇਵਾ ਕੀਤੀ। ਉਹ ਪਹਿਲੇ ਗ੍ਰੰਥੀ, ਲੰਗਰ ਸੇਵਾ ਕਰਨ ਵਾਲੇ, ਅਤੇ ਹਰਿਮੰਦਰ ਸਾਹਿਬ ਦੇ ਨਿਰਮਾਣ, ਅਤੇ ਮੀਰੀ ਪੀਰੀ ਧਾਰਨ ਕਰਵਾਉਣ ਵਿੱਚ ਭਾਗੀਦਾਰ ਰਹੇ। ਆਪ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਬਖ਼ਸ਼ੀ। ਦੂਸਰੇ ਗੁਰੂ ਅੰਗਦ ਦੇਵ ਜੀ ਤੋਂ ਲੈਕੇ ਗੁਰੂ ਹਰ ਗੋਬਿੰਦ ਸਾਹਿਬ ਜੀ ਤੱਕ ਗੁਰੂ ਗੱਦੀ ਦਾ ਤਿਲਕ ਆਪ ਜੀ ਨੇ ਬਖਸ਼ਿਸ਼ ਕੀਤਾ। ਉਨ੍ਹਾਂ ਦੀ ਸੇਵਾ ਭਾਵਨਾ, ਮਿਹਨਤ ਅਤੇ ਲਗਨ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਲੀ ਮਹਾਨਤਾ ਤਖ਼ਤਾਂ ਤੇ ਬੈਠ ਕੇ ਨਹੀਂ, ਸੇਵਾ ਅਤੇ ਨਿਮਰਤਾ ਵਿੱਚ ਹੈ। ਬਾਬਾ ਬੁੱਢਾ ਜੀ ਦੀ ਵਿਰਾਸਤ ਅੱਜ ਵੀ ਸਿੱਖਾਂ ਲਈ ਪ੍ਰੇਰਣਾ ਦਾ ਸਰੋਤ ਹੈ। ਬਾਬਾ ਬੁੱਢਾ ਜੀ ਬਹੁਤ ਹੀ ਮਹਾਨ ਪੁਰਸ਼, ਬਿਰਧ ਉਮਰ ਤੱਕ ਸੇਵਾ ਨਿਭਾਉਣ ਵਾਲੇ, ਮਾਣਯੋਗ ਸੂਰਮੇ ਸਨ ਜਿਨ੍ਹਾਂ ਦੀ ਸੇਵਾ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਜਨਮ ਦਿਨ ਨੂੰ ਸਿੱਖ ਭਾਈਚਾਰੇ ਯਾਦਗਾਰੀ ਤਰੀਕੇ ਨਾਲ ਮਨਾਇਆ ਜਾਂਦਾ ਹੈ। ਸੋ ਆਓ ਸਾਰੇ ਮਿਲ ਕੇ ਉਹਨਾਂ ਨੂੰ ਸੱਚੇ ਦਿਲੋਂ ਯਾਦ ਕਰੀਏ ਅਤੇ ਉਹਨਾਂ ਦੀ ਜੀਵਨ ਸ਼ੈਲੀ ਤੇ ਵਿਚਾਰ ਕਰਦੇ ਹੋਏ ਸਾਦਗੀ ਅਤੇ ਦਿਖਾਵੇ ਤੋਂ ਰਹਿਤ ਜੀਵਨ ਜਿਓਣ ਦਾ ਸੰਕਲਪ ਕਰੀਏ ਅਤੇ ਦਿਲ ਵਿੱਚ ਸੇਵਾ ਭਾਵਨਾ ਅਪਣਾਈਏ 🙏 #bababudhaji
Poetry Books 50% Off
Bestselling collections from top poets
