🪔ਇੱਕ ਵਾਅਦਾ ਕਰੋ ਦਿਵਾਲੀ ਤੇ 🪔
ਇੱਕ ਵਾਅਦਾ ਕਰੋ ਦਿਵਾਲੀ ਤੇ, ਨਵੀਂ ਸਵੇਰ ਲਿਆਵਾਂਗੇ। ਨਿਮਰਤਾ ਦੇ ਦੀਪ ਜਗਾ ਕੇ , ਅਹੰਕਾਰ ਨੂੰ ਮਿਟਾਵਾਂਗੇ। ਦੀਨ ਦੁਖੀਆਂ ਦੀ ਮੱਦਦ ਕਰ ਕੇ, ਹੌਸਲਾ ਵਧਾਵਾਂਗੇ, ਮਹਿਲ ਮੁਨਾਰੇ ਛੱਡ ਕੇ, ਕੁੱਲੀਆਂ ਵਿੱਚ ਦੀਪ ਜਗਾਵਾਂਗੇ। ਸਦਾ ਲਈ ਵਿਛੜਿਆਂ ਦੇ ਨਾਮ, ਘੀ ਦੇ ਦੀਪ ਜਗਾਵਾਂਗੇ , ਦੁਖੀ ਦਿਲਾਂ ਦੇ ਦਰਦਾਂ ਨੂੰ, ਮਿਲ ਕੇ ਵੰਡਣਾ ਚਾਹਵਾਂਗੇ। ਨਫ਼ਰਤ ਸਾੜੇ ਸਭ ਮਿਟਾ ਕੇ, ਗੀਤ ਪਿਆਰ ਦੇ ਗਾਵਾਂਗੇ , ਇੱਕ ਵਾਅਦਾ ਕਰੋ ਦਿਵਾਲੀ ਤੇ, ਨਵੀਂ ਸਵੇਰ ਲਿਆਵਾਂਗੇ। ਮਾਫ਼ੀ ਮੰਗ ਕੇ ਰੁੱਸਿਆਂ ਤੋਂ, ਪਿਆਰ ਨਾਲ ਮਨਾਵਾਂਗੇ, ਦੁਨੀਆਂ ਦੇ ਕੋਨੇ ਕੋਨੇ ‘ਚ, ਸੱਚ ਦੀ ਆਵਾਜ਼ ਪਹੁੰਚਾਵਾਂਗੇ। ਮੰਦਿਰ, ਮਸਜਿਦ, ਗੁਰਦੁਆਰੇ, ਮੋਹ ਦੇ ਦੀਵੇ ਲਵਾਂਗੇ, ਦੇਕੇ ਏਕਤਾ ਦਾ ਸੁਨੇਹਾ , ਖੁਸ਼ੀਆਂ ਅਸੀਂ ਮਨਾਵਾਂਗੇ। ਕਰ ਕੇ ਮਹਿੰਗੀ ਆਤਸ਼ਬਾਜ਼ੀ, ਪ੍ਰਦੂਸ਼ਣ ਨਹੀਂ ਫੈਲਾਵਾਂਗੇ, ਭੁੱਲ ਕੇ ਸਭ ਝਗੜੇ ਝੇੜੇ, ਮੁਹੱਬਤ ਦੇ ਦੀਪ ਜਗਾਵਾਂਗੇ। ਮਨ ਮੰਦਿਰ ਨੂੰ ਰੌਸ਼ਨ ਕਰ ਕੇ, ਸੂਰਜ ਵਾਂਗ ਚਮਕਾਵਾਂਗੇ, ਇੱਕ ਵਾਅਦਾ ਕਰੋ ਦਿਵਾਲੀ ਤੇ, ਨਵੀਂ ਸਵੇਰ ਲਿਆਵਾਂਗੇ। ✨🪔🪔🕯️🪔🪔✨ ਪਰਮਿੰਦਰ ਕੌਰ ਕਲੇਰ ✍️
Poetry Books 50% Off
Bestselling collections from top poets
