🌾🙏ਵਿਸਾਖੀ🙏🌾
ਚੜ੍ਹ ਗਿਆ ਵਿਸਾਖ ਤੇ ਆਈ ਵਿਸਾਖੀ ਘਰ ਘਰ ਖੁਸ਼ੀਆਂ ਲਿਆਈ ਵਿਸਾਖੀ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਤੇ ਮਨਾ ਲਓ ਜੀ ਚਾਈਂ ਚਾਈਂ ਵਿਸਾਖੀ ਕਣਕਾਂ ਦਾ ਰੰਗ ਹੋਇਆ ਸੁਨਿਹਰੀ ਝੱਖੜਾਂ ਤੋਂ ਫ਼ਸਲ ਬਚਾਈਂ ਵਿਸਾਖੀ ਤੂੜੀ ਤੰਦ ਸਭ ਸਾਂਭ ਲਈਏ ਜੀ ਢੋਲਾਂ ਵਿੱਚ ਦਾਣੇ ਪਵਾਈਂ ਵਿਸਾਖੀ ਹਿੰਦੂ ਮੁਸਲਿਮ ਸਿੱਖ ਇਸਾਈਆਂ ਮਿਲ ਧੂਮ ਧਾਮ ਨਾਲ ਮਨਾਈ ਵਿਸਾਖੀ ਵੱਡਿਆਂ ਤੋਂ ਲੈਕੇ ਬੱਚਿਆਂ ਤੱਕ ਦੋਸਤੋ ਹਰ ਇੱਕ ਮਨ ਨੂੰ ਹੈ ਭਾਈ ਵਿਸਾਖੀ ਦਮਦਮਾ ਸਾਹਿਬ ਪਹੁੰਚ ਸੰਗਤਾਂ ਨੇ ਰੌਣਕਾਂ ਲਾ ਰੌਸ਼ਨਾਈ ਵਿਸਾਖੀ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ ਲਈ ਕਰਦੀ ਰਹੇ ਰਹਿਨੁਮਾਈ ਵਿਸਾਖੀ ਦਸਮ ਗੁਰੂ ਤੇ ਚੇਲੇ ਵਾਲੀ ਰੀਤ ਜੁੱਗਾਂ ਜੁੱਗਾਂ ਤੱਕ ਤੂੰ ਨਿਭਾਈਂ ਵਿਸਾਖੀ ਝੂਠ ਪਾਖੰਡ ਜ਼ਬਰ ਜ਼ੁਲਮ ਖਤਮ ਕਰੀਂ ਖੰਡੇ ਦਾ ਪਾਹੁਲ ਛਕਾਈਂ ਵਿਸਾਖੀ 🙏💐🌾🙏🌹🌾🙏🌷🌾🙏 ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
