ਬਾਲ ਦਿਵਸ ਤੇ ਵਿਸ਼ੇਸ਼ ਕਵਿਤਾ
🌹🌼 ਬਚਪਨ ਦੇ ਰੰਗ 🌼🌹 ਬਚਪਨ ਦੇ ਦਿਨ ਪਿਆਰੇ ਜੀ, ਜਿੰਦਗੀ ਦੇ ਰੰਗ ਨਿਆਰੇ ਜੀ। ਮਿੱਟੀ ‘ਚ ਮੂਰਤਾਂ ਵਾਹੁਣ ਬੱਚੇ, ਮਨ ਵਿਚ ਸੁਪਨੇ ਪਾਲੇ ਜੀ। ਨਿੱਕੀਆਂ ਅੱਖਾਂ ਚ ਮਸਤੀ ਹੈ, ਦਿਲ ਸੱਚੇ ਤੇ ਸਚਿਆਰੇ ਜੀ। ਖੇਡਦੇ ਫਿਰਦੇ ਲੱਗਣ ਸੋਹਣੇ, ਭਵਿੱਖ ਦੇ ਸਿਰਜਨਹਾਰੇ ਜੀ । ਨੇਹਰੂ ਦਿਹਾੜੇ ਆਈ ਖੁਸ਼ੀ, ਖੁਸ਼ ਰਹਿਣ ਚਹਿਕਣ ਹਾਰੇ ਜੀ। ਸ਼ਾਲਾ!ਰਹਿਣ ਹਸਦੇ ਖੇਡਦੇ, ਸੋਹਣੇ ਬੱਚੇ ਬਰਕਤਾਂ ਵਾਲੇ ਜੀ । ਬਚਪਨ 'ਕਲੇਰ' ਰੱਬ ਵਰਗਾ ਹੈ, ਦਿਲ ਬੱਚਿਆਂ ਦੇ ਭੋਲੇ ਭਾਲੇ ਜੀ। By Parminder kaler
Ad
Poetry Books 50% Off
Bestselling collections from top poets
Shop Now →
