🔥ਗ਼ੁੱਸੇ ਦਾ ਬੁੱਲਾ 🔥
🥀ਕਵਿਤਾ 🥀 ਗੁੱਸੇ ਦਾ ਬੁੱਲਾ ਜਦ ਸਿਰ ਚੜ੍ਹਦਾ, ਫਿਰ ਅਕਲ ਦਾ ਦੀਵਾ ਬੁਝਾ ਦਿੰਦਾ । ਨਰਮ ਬੋਲ ਜਿਹੜੇ ਦਿਲ ਜਿੱਤਦੇ ਸੀ, ਇਹ ਉਹਨਾਂ ਨੂੰ ਚੁੱਪ ਕਰਾ ਦਿੰਦਾ। ਗੁੱਸੇ ਵਿੱਚ ਕਮਲਾ ਹੋਇਆ ਬੰਦਾ, ਅਪਣੀ ਪਹਿਚਾਣ ਮਿਟਾ ਦਿੰਦਾ । ਦਿਲਾਂ ਦੇ ਰਿਸ਼ਤੇ 'ਚ ਪਾਕੇ ਤਰੇੜਾਂ, ਇਹ ਮੁਹੱਬਤ ਦਾ ਬਾਗ਼ ਸੁਕਾ ਦਿੰਦਾ । ਇੱਕ ਪਲ ਦੇ ਕ੍ਰੋਧ ਵਿੱਚ ਬੰਦਾ , ਸਾਲਾਂ ਦਾ ਯਕੀਨ ਗਵਾ ਦਿੰਦਾ । ਮੋਹ ਭਰੀਆਂ ਨਜ਼ਰਾਂ ਵਿੱਚ ਇਹ, ਗਹਿਰਾ ਫਰਕ ਪਵਾ ਦਿੰਦਾ। ਗੁੱਸੇ ਦੀ ਅੱਗ ਦੀ ਬੁੱਲਾ ਪਰਮ, ਸੁੱਖ ਚੈਨ ਨੂੰ ਰਾਖ ਬਣਾ ਦਿੰਦਾ। ਵਸਦੇ ਘਰਾਂ ਨੂੰ ਗੁੱਸੇ ਦਾ ਗੋਲਾ , ਪਲਾਂ ਵਿੱਚ ਕਰ ਤਬਾਹ ਦਿੰਦਾ। ਵਿਸ਼ਵਾਸ ਨੂੰ ਕਰਕੇ ਖੇਰੂੰ ਖੇਰੂੰ, ਇਹ ਮਨਾਂ 'ਚ ਸ਼ੱਕ ਵਧਾ ਦਿੰਦਾ। ਦਿਲ ਦੇ ਮਹਿਰਮਾਂ ਨੂੰ ਇਹ ਗੁੱਸਾ, "ਕਲੇਰ"ਖੂਨ ਦੇ ਹਿੰਝ ਰੁਲਾ ਦਿੰਦਾ By parminder kaur kaler ✍️
Ad
Poetry Books 50% Off
Bestselling collections from top poets
Shop Now →
