ਸਾਹਿਤ ਵਿੱਚ ਧੂੰਏ ਦੇ ਅਰਥ ✨
ਪਰ ਜਦੋਂ ਅਸੀਂ ਸਾਹਿਤ ਵਿੱਚ ਧੂੰਏ” ਦੀ ਗੱਲ ਕਰਦੇ ਹਾਂ, ਤਾਂ ਇਸਦਾ ਰੂਪ ਬਦਲ ਜਾਂਦਾ ਹੈ। ਕਵੀ ਲਈ ਧੂੰਆਂ ਮਨ ਅੰਦਰ ਜਲਦੀ ਅੱਗ ਦਾ, ਦੁੱਖਾਂ ਦੇ ਬੋਝ ਦਾ, ਯਾਦਾਂ ਦੇ ਹਨੇਰੇ ਦਾ, ਵਿਛੋੜੇ ਦੀ ਤੜਫ ਦਾ ,ਸਮਾਜ ਵਿੱਚ ਫੈਲੇ ਹੋਏ ਊਚ ਨੀਚ, ਧਰਮ ਮਜ਼੍ਹਬ,ਅਤੇ ਹੋਰ ਅਨੇਕਾਂ ਕੁਰੀਤੀਆਂ ਦਾ ਪ੍ਰਤੀਕ ਹੈ। ਕਈ ਵਾਰੀ ਧੂੰਆਂ ਉਸ ਅਸਲੀਅਤ ਨੂੰ ਵੀ ਓਹਲੇ ਕਰਦਾ ਹੈ ਜਿਸਨੂੰ ਅਸੀਂ ਦੇਖਣਾ ਨਹੀਂ ਚਾਹੁੰਦੇ। ਸੋ ਮੁਕਦੀ ਗੱਲ ਇਹ ਹੈ ਕਿ ਧੂੰਆਂ ਇਸ ਗੱਲ ਦਾ ਸੰਕੇਤ ਹੈ ਕਿ ਜਿੱਥੇ ਧੂੰਆਂ ਹੈ ਓਥੇ ਅੱਗ ਹੈ ਤੇ ਉੱਥੇ ਕੁਝ ਸੜ ਰਿਹਾ ਹੈ । ਚਾਹੇ ਉਹ ਕੂੜਾ ਹੋਵੇ , ਪਰਾਲੀ ਹੋਵੇ, ਪੈਟਰੋਲ ਡੀਜ਼ਲ ਹੋਵੇ , ਈਰਖਾ ਦੀ ਅੱਗ ਹੋਵੇ ਜਾਂ ਮਨੁੱਖ ਦੇ ਅੰਦਰੂਨੀ ਜਜ਼ਬਾਤ ਜਲ ਰਹੇ ਹੋਣ ,ਬਸ ਫ਼ਰਕ ਇੰਨਾ ਹੈ ਕਿ ਵਾਤਾਵਰਨ ਵਿਚਲਾ ਧੂੰਆਂ ਸਾਨੂੰ ਸਭ ਨੂੰ ਦਿਖਾਈ ਦਿੰਦਾ ਹੈ ਪਰ ਹਮੇਸ਼ਾ ਗਿੱਲੀ ਲੱਕੜ ਵਾਂਗ ਬਲਣ ਵਾਲਾ ਜਜ਼ਬਾਤਾਂ ਵਿਚਲਾ ਧੂੰਆਂ ਕਿਸੇ ਨੂੰ ਵੀ ਦਿਖਾਈ ਨਹੀਂ ਦਿੰਦਾ ਬੇਸ਼ਕ ਉਹ ਸਾਡੇ ਅੰਦਰੂਨੀ ਮਨ ਨੂੰ ਨੁਕਸਾਨ ਹੀ ਪਹੁੰਚਾ ਰਿਹਾ ਹੋਵੇ ਸੋ ਸਾਨੂੰ ਸਿਰਫ਼ ਵਾਤਾਵਰਨ ਨੂੰ ਹੀ ਨਹੀਂ ਸਗੋਂ ਆਪਣੇ ਮਨ ਰੂਪੀ ਅਸਮਾਨ ਨੂੰ ਵੀ ਖਤਰਨਾਕ ਧੂੰਏ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ🙏 ਪਰਮਿੰਦਰ ਕੌਰ ਕਲੇਰ ✍️
Poetry Books 50% Off
Bestselling collections from top poets
