🌸 ਗ਼ਜ਼ਲ 🌸
🕊️ਪੰਛੀ ਵਾਂਗ ਉਡਾਰੀ ਸਿੱਖ ਲੈ🕊️ ਪੰਛੀ ਵਾਂਗ ਉਡਾਰੀ ਸਿੱਖ ਲੈ ਤੂੰ ਇਹ ਰੀਤ ਨਿਆਰੀ ਸਿੱਖ ਲੈ ਮੰਦੇ ਕਾਰਜ ਛੱਡ ਕੇ ਸੱਜਣਾ ਕਰਨੇ ਕੰਮ ਮਿਆਰੀ ਸਿੱਖ ਲੈ ਜਿੰਦਗੀ ਦੇ ਇਮਤਿਹਾਨਾਂ ਦੀ ਕਰਨੀ ਕਿਵੇਂ ਤਿਆਰੀ ਸਿੱਖ ਲੈ ਰੰਗ ਬਿਖੇਰਦੇ ਫ਼ੁੱਲ ਖਿੜ੍ਹਣਗੇ ਲਾਉਣੀ ਤੂੰ ਕਿਆਰੀ ਸਿੱਖ ਲੈ ਕਲਯੁੱਗ ਦੇ ਇਸ ਦੌਰ ਚ ਯਾਰਾ ਥੋੜੀ ਕੂ ਹੁਸ਼ਿਆਰੀ ਸਿੱਖ ਲੈ ਅੱਖਰਾਂ ਨਾਲ ਕਰ ਲੈ ਦੋਸਤੀ ਬਣਨਾ ਕਿਵੇਂ ਲਿਖਾਰੀ ਸਿੱਖ ਲੈ ਝਗੜੇ ਝੇੜੇ ਛੱਡ ਕਲੇਰ ਤੂੰ ਕਰਨੀ ਗੱਲ ਸਚਿਆਰੀ ਸਿੱਖ ਲੈ ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
