ਧੀ
ਮੈਂ ਆਖਿਆ ਏ ਪੀਰਾਂ ਨੂੰ ਮਾਂ ਕੋਲ ਹੈ ਜਾਣਾ ਓਹ ਕਹਿੰਦੇ ਭੇਜ ਦਈਏ ਇੱਕ ਵਾਰ ਤਾਂ ਮੰਗੇ ਓਹ ਮੰਗਦੀ ਏ ਵੀਰਾ ਤੇ ਤੂੰ ਵੀਰ ਨਹੀਂ ਏ ਤੈਨੂੰ ਕੋਈ ਮੰਗੇ ਤੇਰੀ ਤਕਦੀਰ ਨਹੀਂ ਏ ਕੀ ਸੱਚੀ ਮਾਂ ਮੇਰੇ ਲਈ ਕੋਈ ਦੁਆ ਨਹੀਂ ਕੱਢੀ ਕੀ ਮੇਰੇ ਲਈ ਕੀਤੇ ਕੋਈ ਝੋਲੀ ਨੀ ਅੱਡੀ ਮਾਂ ਖੌਰੇ ਮੈਨੂੰ ਪਾਪਾ ਨੇ ਮੰਗਿਆ ਹੀ ਹੋਵੇ ਵੀਰੇ ਵਾਂਗੂੰ ਦਿਲ ਦੇ ਵਿੱਚ ਰੱਖਿਆ ਹੀ ਹੋਵੇ ਮਾਂ ਤੂੰ ਵੀ ਖੁਸ਼ ਹੋ ਜਾ ਕਿਓਂ ਏਦਾਂ ਤੂੰ ਲੰਘੇ ਮੇਰੇ ਲਈ ਵੀ ਕਰ ਦੁਆ ਕਿਓਂ ਵੀਰਾ ਹੀ ਮੰਗੇ ਮੈਂ ਸੁਪਨਾ ਜਿਆ ਬਣਕੇ ਜੇ ਦੁਨੀਆ ਚ' ਆਗੀ ਕਹਿੰਦੇ ਤਾਂ ਨੀ ਪਾਪਾ ਆਗੀ ਬਿਨਾਂ ਮੰਗੇ ਮਾਂ ਥੋੜੇ ਜੇ ਸਾਹ ਲੈ ਲੈਣ ਦਿਓ ਨਾ ਜਿੰਨੇ ਤੂੰ ਦੁੱਖ ਕੱਟੇ ਸਹਿ ਲੈਣ ਦਿਓ ਨਾ ਚਾਹੇ ਵੀਰ ਦੇ ਵਰਗਾ ਸ਼ਿੰਗਾਰ ਦਿਓ ਨਾ ਵੀਰ ਦੇ ਵਾਂਗੂੰ ਪਿਆਰ ਦਿਓ ਨਾ ਮੈਂ ਥੋੜੇ ਹੀ ਸ਼ਿੰਗਾਰ ਪਿਆਰ ਨਾਲ ਰਹਿ ਲਉ ਮੇਰਾ ਹੀ ਏ ਵੀਰਾ ਮੈਂ ਦਿਲ ਨੂੰ ਇਹ ਕਹਿ ਲਉ ਵੀਰੇ ਲਈ ਜੋ ਚਾਅ ਤੇ ਖੁਸ਼ੀਆਂ ਨੇ ਰੱਖੀਆਂ ਮੇਰੇ ਲਈ ਨੇ ਸੱਖਣੀਆ ਬਿਨਾਂ ਇਹਨਾਂ ਰਹਿ ਲਉ
Poetry Books 50% Off
Bestselling collections from top poets
