ਹਰ ਹਰ ਮਹਾਦੇਵ
🙏 ਮਹਾਂ ਸ਼ਿਵਰਾਤਰੀ 🙏 ਮਹਾਂ ਸ਼ਿਵਰਾਤਰੀ ਸ਼ਿਵ ਪਾਰਵਤੀ ਦਾ ਮਿਲਾਪ ਹੈ, ਜਿੱਥੇ “ਮੈਂ” ਮਿਟ ਜਾਵੇ, ਉੱਥੇ ਸੱਚ ਦਾ ਪ੍ਰਤਾਪ ਹੈ। ਚੁੱਪ ਦੇ ਸਾਗਰ ਅੰਦਰ ਜਦ ਸਭ ਚਿੰਤਾ ਮਿਟ ਜਾਏ, ਸਬਰ ਦੇ ਹਰ ਇਕ ਪਲ ਵਿੱਚ ਮਹਾਦੇਵ ਆਪ ਹੈ। ਗਲ ’ਚ ਜ਼ਹਿਰ ਧਾਰ ਕੇ ਨੀਲਕੰਠ ਕਹਿਲਾਏ, ਸਹਿਣਸ਼ੀਲਤਾ ਦੀ ਕਲਾ ਹੀ ਸ਼ਿਵ ਦਾ ਅਲਾਪ ਹੈ। ਮੋਹ ਤੇ ਮੁਹੱਬਤ ਸਿਖਾਵੇ ਮਹਾਂ ਸ਼ਿਵਰਾਤਰੀ ਜੀ, ਪਵਿੱਤਰ ਮੰਦਿਰਾਂ ਵਿੱਚ ਸ਼ਿਵ ਪਾਰਵਤੀ ਜਾਪ ਹੈ। ਲੋਭ ਲਾਲਚ ਤਿਆਗ ਕੇ ਸਬਰ ਦਾ ਪੱਲਾ ਫੜ, ਮਨ ਦਾ ਹਨੇਰਾ ਮਿਟੇ, ਜਾਗਰਣ ਦੀ ਰਾਤ ਹੈ। ਸੱਚੇ ਮਨ ਨਾਲ ਸ਼ਿਵ ਪਾਰਵਤੀ ਨੂੰ ਧਿਆਈਏ, ਮਿਟ ਜਾਣਾ "ਕਲੇਰ" ਹਰ ਇੱਕ ਦੁੱਖ ਸੰਤਾਪ ਹੈ। ✍️ ਪਰਮਿੰਦਰ ਕਲੇਰ
Ad
Poetry Books 50% Off
Bestselling collections from top poets
Shop Now →
