ਹਰ ਹਰ ਮਹਾਦੇਵ
🙏 ਮਹਾਂ ਸ਼ਿਵਰਾਤਰੀ 🙏 ਮਹਾਂ ਸ਼ਿਵਰਾਤਰੀ ਸ਼ਿਵ ਜੀ ਦਾ ਜਾਪ ਹੈ, ਜਿੱਥੇ “ਮੈਂ” ਮਿਟ ਜਾਵੇ, ਉੱਥੇ ਸੱਚ ਦਾ ਪ੍ਰਤਾਪ ਹੈ। ਚੁੱਪ ਦੇ ਸਾਗਰ ਅੰਦਰ ਸਭ ਸੋਚਾਂ ਮਿਟ ਜਾਣ, ਸਬਰ ਦੇ ਹਰ ਪਲ ਵਿੱਚ ਮਹਾਦੇਵ ਆਪ ਹੈ। ਗਲ ’ਚ ਜ਼ਹਿਰ ਧਾਰ ਕੇ ਨੀਲਕੰਠ ਕਹਿਲਾਏ, ਸਹਿਣਸ਼ੀਲਤਾ ਦੀ ਕਲਾ ਹੀ ਸ਼ਿਵ ਦਾ ਅਲਾਪ ਹੈ। ਮੋਹ ਤੇ ਮੁਹੱਬਤ ਸਿਖਾਵੇ ਮਹਾਂ ਸ਼ਿਵਰਾਤਰੀ, ਸਭ ਮੰਦਰ ਪਵਿੱਤਰ ਜਿੱਥੇ ਸ਼ਿਵ ਜੀ ਦਾ ਜਾਪ ਹੈ। ਲੋਭ ਲਾਲਚ ਤਿਆਗ ਕੇ ਸਬਰ ਦਾ ਪੱਲਾ ਫੜ, ਮਨ ਦਾ ਹਨੇਰਾ ਮਿਟੇ, ਇਹੀ ਅਸਲੀ ਜਾਪ ਹੈ। ਸੱਚੇ ਮਨ ਨਾਲ “ਕਲੇਰ” ਤੂੰ ਸ਼ਿਵ ਜੀ ਨੂੰ ਧਿਆ, ਮਿਟ ਜਾਣਾ ਹਰ ਦੁੱਖ ਤੇ ਹਰ ਇਕ ਸੰਤਾਪ ਹੈ। ✍️ ਪਰਮਿੰਦਰ ਕਲੇਰ
Ad
Poetry Books 50% Off
Bestselling collections from top poets
Shop Now →
