💐ਪਿਆਰ ਦਾ ਦਿਨ🌹
ਵੈਲਨਟਾਈਨ ਡੇ ਹਰ ਸਾਲ 14 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਪਿਆਰ, ਦੋਸਤੀ, ਸਤਿਕਾਰ ਅਤੇ ਅਹਿਸਾਸਾਂ ਦੀ ਕਦਰ ਕਰਨ ਲਈ ਹੁੰਦਾ ਹੈ। ਇਸ ਦਿਨ ਲੋਕ ਆਪਣੇ ਪਿਆਰਿਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ, ਗੁਲਾਬ, ਕਾਰਡ ਜਾਂ ਛੋਟੇ ਤੋਹਫ਼ੇ ਦਿੰਦੇ ਹਨ ਅਤੇ ਪਿਆਰ ਦਾ ਇਜ਼ਹਾਰ ਕਰਦੇ ਹਨ। ਪਿਆਰ ਸਿਰਫ਼ ਰੋਮਾਂਸ ਨਹੀਂ—ਇਹ ਭਰੋਸਾ, ਸੱਚਾਈ, ਸਨਮਾਨ ਅਤੇ ਇਕ-ਦੂਜੇ ਦੀ ਪਰਵਾਹ ਹੈ। ਮਾਂ-ਪਿਉ, ਭੈਣ ਭਰਾਵਾਂ, ਬੱਚਿਆਂ,ਦੋਸਤਾਂ ਕਿਸੇ ਨਾਲ ਵੀ ਦਿਲੋਂ ਨਿਭਾਇਆ ਜਾਣ ਵਾਲਾ ਪਿਆਰ ਵੀ ਇਸ਼ਕ ਹੀ ਹੁੰਦਾ ਹੈ। ਪ੍ਰਮਾਤਮਾ ਨੂੰ ਸੱਚੇ ਦਿਲੋਂ ਧਿਆਉਣ ਵਾਲਾ ਉਸ ਦਾ ਪਿਆਰਾ ਬਣ ਜਾਂਦਾ ਹੈ, ਸੋ ਸੱਚਾ ਪਿਆਰ ਤਾਂ ਰੂਹਾਂ ਵਿੱਚੋਂ ਉਪਜੀ ਹੋਈ ਇੱਕ ਸਾਰਥਿਕ ਕਹਾਣੀ ਹੈ, ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ 🙏 ਪਿਆਰ ਸਰੀਰ ਦਾ ਨਾਮ ਨਹੀਂ, ਇਹ ਰੂਹਾਂ ਦੀ ਪਛਾਣ ਹੁੰਦਾ। ਜਿੱਥੇ “ਮੈਂ” ਮੁੱਕ ਕੇ “ਤੂੰ” ਹੋ ਜਾਵੇ, ਉੱਥੇ ਹੀ ਸੱਚਾ ਪਿਆਰ ਹੁੰਦਾ। ਵੇਲਨਟਾਈਨ ਡੇ ਤਾਂ ਇਕ ਬਹਾਨਾ ਏ, ਪਿਆਰਾ ਉਹ ਜੋ ਰੂਹ ਤੋਂ ਨਿਭਾਉਂਦਾ ਏ। ਜੋ ਔਖੇ ਵੇਲੇ ਵੀ ਸਾਥ ਨਾਂ ਛੱਡੇ, ਉਹੀ ਅਸਲੀ ਪਿਆਰ ਕਹਾਉਂਦਾ ਏ। ਰੁੱਸ ਕੇ ਫਿਰ ਇੱਕ ਮਿੱਕ ਹੋ ਜਾਣਾ, ਇਹ ਸੱਚੇ ਪਿਆਰ ਦੀ ਨਿਸ਼ਾਨੀ ਹੈ। ਪਿਆਰ ਦਿਨਾਂ ਦਾ ਮੋਹਤਾਜ਼ ਨਹੀਂ, ਇਹ ਤਾਂ ਹਰ ਪਲ ਦੀ ਕਹਾਣੀ ਹੈ❤️ ਪਰਮਿੰਦਰ ਕਲੇਰ
Poetry Books 50% Off
Bestselling collections from top poets
