ਪਿਆਰ ਦਾ ਕੋਈ ਦਿਨ ਨਹੀਂ ਹੁੰਦਾ
🌹ਵੈਲਨਟਾਈਨ ਡੇ🌹 ਪਿਆਰ ਦਾ ਦਿਨ ਹਰ ਸਾਲ 14 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਪਿਆਰ, ਦੋਸਤੀ, ਸਤਿਕਾਰ ਅਤੇ ਅਹਿਸਾਸਾਂ ਦੀ ਕਦਰ ਕਰਨ ਲਈ ਹੁੰਦਾ ਹੈ। ਇਸ ਦਿਨ ਲੋਕ ਆਪਣੇ ਪਿਆਰਿਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ, ਗੁਲਾਬ, ਕਾਰਡ ਜਾਂ ਛੋਟੇ ਤੋਹਫ਼ੇ ਦਿੰਦੇ ਹਨ ਅਤੇ ਪਿਆਰ ਦਾ ਇਜ਼ਹਾਰ ਕਰਦੇ ਹਨ। ਪਿਆਰ ਸਿਰਫ਼ ਰੋਮਾਂਸ ਨਹੀਂ—ਇਹ ਭਰੋਸਾ, ਸੱਚਾਈ, ਸਨਮਾਨ ਅਤੇ ਇਕ-ਦੂਜੇ ਦੀ ਪਰਵਾਹ ਹੈ। ਮਾਂ-ਪਿਉ, ਜੀਵਨ ਸਾਥੀ, ਭੈਣ ਭਰਾਵਾਂ, ਬੱਚਿਆਂ, ਜਿਗਰੀ ਦੋਸਤਾਂ ਸਭ ਨਾਲ ਦਿਲੋਂ ਨਿਭਾਇਆ ਜਾਣ ਵਾਲਾ ਪਿਆਰ ਵੀ ਇਸ਼ਕ ਹੀ ਹੁੰਦਾ ਹੈ ਪਿਆਰ ਸਰੀਰ ਦਾ ਨਾਮ ਨਹੀਂ, ਇਹ ਰੂਹਾਂ ਦਾ ਇਕਰਾਰ ਹੁੰਦਾ। ਜਿੱਥੇ “ਮੈਂ” ਮੁੱਕ ਕੇ “ਤੂੰ” ਹੋ ਜਾਵੇ, ਉੱਥੇ ਹੀ ਸੱਚਾ ਪਿਆਰ ਹੁੰਦਾ। ਵੈਲਨਟਾਈਨ ਡੇ ਤਾਂ ਇੱਕ ਬਹਾਨਾ ਏ, ਪਿਆਰਾ ਉਹ ਜੋ ਰੂਹ ਤੋਂ ਨਿਭਾਉਂਦਾ ਏ। ਜੋ ਰੁੱਸ ਕੇ ਵੀ ਫਿਰ ਮੰਨ ਜਾਵੇ, ਉਹੀ ਅਸਲੀ ਪਿਆਰ ਕਹਾਉਂਦਾ ਏ। ❤️ ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
