🌹ਮਹਾਨ ਸ਼ਹਾਦਤ 🌹
🙏ਸਰਹਿੰਦ ਦੀ ਕੰਧ ਅਤੇ ਛੋਟੇ ਸਾਹਿਬਜ਼ਾਦੇ🙏 ਅੰਤਾਂ ਦੀ ਠੰਢ ਵਿੱਚ ਸਰਹਿੰਦ ਦੀ ਕੰਧ ਹੌਲੀ-ਹੌਲੀ ਉੱਚੀ ਹੁੰਦੀ ਗਈ, ਪਰ ਉਸ ਦੇ ਅੰਦਰ ਖੜੀਆਂ ਨਿੱਕੀਆਂ ਜਿੰਦਾਂ ਦੀ ਰੂਹ ਜਰਾ ਵੀ ਨਾ ਝੁਕੀ । ਉਮਰ ਹਾਲੇ ਬਚਪਨ ਦੀ ਸੀ, ਪਰ ਦਿਲਾਂ ਵਿੱਚ ਗੁਰੂ ਦਾ ਸੱਚ ਤੇ ਸਿੱਖੀ ਸਿਦਕ ਐਨਾ ਡੂੰਘਾ ਸੀ ਕਿ ਜ਼ੁਲਮ ਦੀ ਹਰ ਆਵਾਜ਼ ਖਾਮੋਸ਼ ਹੋ ਗਈ। ਇੱਟਾਂ ਦੀ ਉਚਾਈ ਨਾਲ ਸਾਹ ਘਟਦੇ ਗਏ, ਪਰ ਇਮਾਨ ਹੋਰ ਉੱਚਾ ਹੁੰਦਾ ਗਿਆ; ਡਰ ਦੀ ਥਾਂ ਚਿਹਰਿਆਂ ‘ਤੇ ਅਡੋਲ ਸ਼ਾਂਤੀ ਸੀ। ਜਦ ਮੌਤ ਨੇੜੇ ਆ ਰਹੀ ਸੀ, ਸਰਹਿੰਦ ਦੀ ਦੀਵਾਰ ਨੇ ਪੁੱਛਿਆ, ਤੁਹਾਨੂੰ ਮੇਰੇ ਤੋਂ ਡਰ ਨਹੀਂ ਲਗਦਾ, ਤੁਸੀਂ ਸੂਬੇ ਦਾ ਕਹਿਣਾ ਕਿਉਂ ਨਹੀਂ ਮੰਨ ਲੈਂਦੇ?" ਦੋਵੇਂ ਸਾਹਿਬਜ਼ਾਦੇ ਮੁਸਕਰਾਏ ਅਤੇ ਬੋਲੇ,"ਅਸੀਂ ਤੇਰੇ ਤੋਂ ਕਿਉਂ ਡਰੀਏ, ਅਸੀਂ ਗੁਰੂ ਤੇਗ ਬਹਾਦੁਰ ਜੀ ਦੇ ਪੋਤਰੇ ਅਤੇ ਖ਼ਾਲਸਾ ਦੇ ਜਨਮਦਾਤਾ ਕਲਗੀਧਰ ਗੁਰੂ ਗੋਬਿੰਦ ਸਾਹਿਬ ਜੀ ਦੇ ਪੁੱਤਰ ਹਾਂ, ਅਸੀਂ ਜਾਣਦੇ ਹਾਂ ਕਿ ਸੱਚ ਲਈ ਦਿੱਤੀ ਕੁਰਬਾਨੀ ਸਰੀਰ ਨੂੰ ਨਹੀਂ, ਸਗੋਂ ਰੂਹਾਂ ਨੂੰ ਸਦਾ ਲਈ ਅਮਰ ਕਰ ਦਿੰਦੀ ਹੈ , ਸਿੱਖੀ ਸਾਡੀ ਆਣ,ਬਾਣ, ਤੇ ਸ਼ਾਨ ਹੈ ਤੇ ਕੁਰਬਾਨੀ ਸਾਡੀ ਪਹਿਚਾਣ ਹੈ। ਮਰਨਾ ਤਾਂ ਇੱਕ ਦਿਨ ਸਭ ਨੇ ਹੈ ਪਰ ਸ਼ਹੀਦ ਹੋਣ ਦਾ ਮਾਣ ਤਾਂ ਕਿਸੇ ਕਿਸਮਤ ਵਾਲੇ ਦੇ ਹਿੱਸੇ ਆਉਂਦਾ ਹੈ। ਫਿਰ ਅਸੀ ਵੀ ਤਾਂ ਕਿਸਮਤ ਵਾਲੇ ਹੀ ਹੋਏ ।" ਛੋਟੇ ਸਾਹਿਬਜ਼ਾਦਿਆਂ ਦਾ ਜਬਾਬ ਸੁਣ ਕੇ ਸਰਹਿੰਦ ਦੀ ਦੀਵਾਰ ਨਿਰੁੱਤਰ ਸੀ ..... ਪਰਮਿੰਦਰ ਕੌਰ ਕਲੇਰ
Poetry Books 50% Off
Bestselling collections from top poets
