ਢਲ ਚੱਲੇ ਪਰਛਾਵੇਂ ਢਲੀ ਨਾ ਪਰਛਾਈ
ਤੁਰ ਗਿਆ ਰਾਜਵੀਰ, ਲੈਕੇ ਆਖਰੀ ਵਿਦਾਈ। ਢਲ ਚੱਲੇ ਪਰਛਾਵੇਂ , ਮੁੱਕੀ ਨਾ ਪਰਛਾਈਂ ਜਿੰਦਗੀ ਦੀ ਰਫ਼ਤਾਰ ਇੱਕਦਮ ਰੁਕ ਗਈ, ਸਾਹਾਂ ਦੀ ਡੋਰੀ ਕੱਚੀ ਡੋਰ ਵਾਂਗ ਟੁੱਟ ਗਈ। ਤੇਰੇ ਯਾਰ ਬੇਲੀ ਸਭ ਹੋ ਗਏ ਨੇ ਅਧੂਰੇ, ਦੱਸ ਤੇਰੇ ਧੀ ਪੁੱਤ ਦੇ ਕੌਣ ਕਰੂ ਖ਼ਾਬ ਪੂਰੇ। ਤੇਰੇ ਰੋਂਦੇ ਬੱਚਿਆਂ ਨੂੰ ਤੱਕ ਕੰਧਾਂ ਰੋ ਪਈਆਂ, ਗ਼ਮਾਂ ਅਤੇ ਦਰਦਾਂ ਦੀ ਮਾਲਾ ਪ੍ਰੋ ਗਈਆਂ। ਇਹ ਸਮਾਂ ਬੇਦਰਦ ਤਾਂ ਕਦੇ ਵੀ ਨਾ ਰੁਕਦਾ, ਯਾਦਾਂ ਦੀ ਖੁਸ਼ਬੋ ਦੇ ਨੇੜੇ ਹੋ ਹੋ ਢੁਕਦਾ। ਤੇਰੇ ਮਸੂਮ ਪੁੱਤ ਦੀ ਸੂਰਤ ਜਾਵੇ ਨਾ ਭੁਲਾਈ , ਢਲ ਚੱਲੇ ਪਰਛਾਵੇਂ, ਮੁੱਕੀ ਨਾ ਪਰਛਾਈਂ । ਚੰਦਰੀ ਮੌਤ ਦਾ ਕਿਸੇ ਭੇਤ ਨਾ ਪਾਇਆ, ਮਾਂ ਕੋਲੋਂ ਵਿਛੜ ਗਈ ਤੇਰੀ ਸੋਹਣੀ ਕਾਇਆ। ਪਤਨੀ ਤੇਰੀ ਦੇ ਅਰਮਾਂ ਦਿਲ 'ਚ ਰਹਿ ਗਏ, ਸੱਧਰਾਂ ਗੁਆਚੀਆਂ ਸੁਪਨੇ ਵੀ ਵਹਿ ਗਏ। ਇੱਕ ਪਾਸੇ ਜੀਵਨ ਦੀ ਰੌਸ਼ਨੀ ਟਕਰਾਈ, ਦੂਜੇ ਪਾਸੇ ਮੌਤ ਵੀ ਖਾਮੋਸ਼ ਹੋ ਕੇ ਆਈ। ਕਿੰਨੀ ਘੱਟ ਉਮਰ ਰਾਜੇ ਤੇਰੇ ਹਿੱਸੇ ਆਈ, ਕਿੱਦਾਂ ਜੀਵਨ ਸਾਥਣ ਤੇਰੀ ਝੱਲੇਗੀ ਜੁਦਾਈ। ਪਿਆਰ ਤੇਰੇ ਦੀ ਖੁਸ਼ਬੂ ਜਾਣੀ ਨਾ ਭੁਲਾਈ। ਗੂੰਜਦੀ ਰਹੇਗੀ ਤੇਰੀ ਹਰ ਧੁਨ ਗਾਈ ਢਲ ਚੱਲੇ ਪਰਛਾਵੇਂ, ਮੁੱਕੀ ਨਾ ਪਰਛਾਈਂ। By Parminder kaur kaler
Poetry Books 50% Off
Bestselling collections from top poets
