🎈🌹🌻ਹੋਲਾ ਮਹੱਲਾ 🌻🌹🎈
🎈🌹🌻ਹੋਲਾ ਮਹੱਲਾ 🌻🌹🎈 ਲੋਕਾਂ ਦੀਆਂ ਹੋਲੀਆਂ, ਖਾਲਸੇ ਦਾ ਹੋਲਾ ਏ ਸਜ ਧਜ ਕੇ ਚੱਲਿਆ, ਸੰਗਤਾਂ ਦਾ ਟੋਲਾ ਏ ਹੋਲਾ ਖੇਲਦਾ ਅਨੰਦਪੁਰ ਸਾਹਿਬ ਖਾਲਸਾ ਕਰਤਬ ਕਰੀ ਜਾਵੇ ਬੇ ਹਿਸਾਬ ਖਾਲਸਾ ਗੁਰੂ ਗੋਬਿੰਦ ਸਿੰਘ ਨੇ ਇਹ ਰੀਤ ਚਲਾਈ ਹੋਲੇ ਤੇ ਖਾਲਸੇ ਨੂੰ ਯੁੱਧ ਕਲਾ ਸੀ ਸਿਖਾਈ ਗੁਰੂ ਦੀਆਂ ਫੌਜਾਂ ਨੇ ਬੜਾ ਜੋਸ਼ ਫੜ੍ਹਿਆ ਬਸੰਤੀ ਰੰਗ ਦਾ ਪਾਹ ਸਭਨਾਂ ਨੂੰ ਚੜ੍ਹਿਆ ਸਿੰਘ ਸਾਡੇ ਨਚਦੇ ਵੀਰਤਾ ਦਾ ਨਾਚ ਜੀ ਸ਼ਾਸਤਰ ਵਿੱਦਿਆ ਰਚਿਤ ਇਤਿਹਾਸ ਜੀ ਕੌਤਕ ਦਿਖਾਉਣ ਸਿੰਘ ਲਾ ਕੇ ਅਖਾੜੇ ਬੋਲੇ ਸੋ ਨਿਹਾਲ ਦੇ ਲਾਉਂਦੇ ਸਭ ਨਾਅਰੇ ਖੰਡੇ ਬਾਟੇ ਦਾ ਚੱਲੇ ਅੰਮ੍ਰਿਤ ਸੰਚਾਰ ਜੀ ਛਾਇਆ ਹੈ ਖ਼ਾਲਸਾਈ ਜਾਹੋ ਜਲਾਲ ਜੀ ਬੱਚੇ ਬੁੱਢੇ ਨੌਜਵਾਨ ਸਭ ਆਏ ਹੋਏ ਨੇ ਭਾਂਤ ਭਾਂਤ ਦੇ ਲੰਗਰ ਲਗਾਏ ਹੋਏ ਨੇ ਚਾਰੇ ਪਾਸੇ ਚੱਲੇ ਗੁਰਬਾਣੀ ਦਾ ਦੌਰ ਜੀ ਗੁਰੂ ਦਾ ਇਲਾਹੀ ਹੁਕਮ ਸਿਰਮੌਰ ਜੀ ਚਲੋ ਸਾਰੇ ਰਲ ਕੇ ਮਨਾਈਏ ਹੋਲਾ ਜੀ ਝੂਠ ਛੱਡ ਸੱਚ ਵਾਲਾ ਪਾਈਏ ਚੋਲਾ ਜੀ ਕੇਸਰੀ ਨਿਸ਼ਾਨ ਸਾਹਿਬ ਰਹੇ ਝੂਲ ਦਾ ਰਹੇ ਰੰਗ ਖਿਲਦਾ ਚਰਨਾਂ ਦੀ ਧੂਲ ਦਾ 🌹🙏🌹🙏🌹🙏🌹🙏🌹 ਪਰਮਿੰਦਰ ਕੌਰ ਕਲੇਰ
Poetry Books 50% Off
Bestselling collections from top poets
