🥀ਸਾਡੇ ਬੱਚੇ ਸਾਡਾ ਭਵਿੱਖ 🥀
***ਬਾਲ ਦਿਵਸ ਤੇ ਵਿਸ਼ੇਸ਼ ਲੇਖ*** ਬਾਲ ਦਿਵਸ ਹਰ ਸਾਲ 14 ਨਵੰਬਰ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਮੌਕੇ ‘ਤੇ ਮਨਾਇਆ ਜਾਂਦਾ ਹੈ। ਸਾਡੇ ਬੱਚੇ ਸਾਡੀ ਅਨਮੋਲ ਦੌਲਤ ਹਨ ਅਤੇ ਉਨ੍ਹਾਂ ਦਾ ਸੁਖੀ ਤੇ ਸੁਰੱਖਿਅਤ ਬਚਪਨ ਹੀ ਭਵਿੱਖ ਮਜ਼ਬੂਤ ਬਣਾ ਸਕਦਾ ਹੈ।ਬਾਲ ਦਿਵਸ ਸਾਨੂੰ ਬੱਚਿਆਂ ਦੀ ਮਹੱਤਤਾ , ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਯਾਦ ਦਿਵਾਉਂਦਾ ਹੈ।ਇਹ ਦਿਨ ਸਾਨੂੰ ਸਿਖਾਉਂਦਾ ਹੈ ਕਿ ਹਰ ਬੱਚੇ ਨੂੰ ਪਿਆਰ, ਮਾਣ, ਸਿੱਖਿਆ ਅਤੇ ਸੁਰੱਖਿਆ ਦੇਣਾ ਸਾਡਾ ਸਭ ਦਾ ਫਰਜ਼ ਹੈ। ਬੱਚੇ ਮਾਸੂਮੀਅਤ ਦੇ ਪ੍ਰਤੀਕ ਹੁੰਦੇ ਹਨ ਅਤੇ ਉਹਨਾਂ ਦੀਆਂ ਕਿਲਕਾਰੀਆਂ ਘਰਾਂ ਨੂੰ ਰੌਣਕ ਬਖਸ਼ਦੀਆਂ ਹਨ ਅਤੇ ਉਹਨਾਂ ਦੇ ਸੁਪਨੇ ਸਮਾਜ ਨੂੰ ਅੱਗੇ ਵਧਾਉਂਦੇ ਹਨ। ਸੋ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰੇਕ ਬੱਚੇ ਨੂੰ ਖੇਡਣ ਮੱਲਣ, ਸਿੱਖਣ, ਅੱਗੇ ਵਧਣ ਅਤੇ ਆਪਣੇ ਸੁਪਨੇ ਸਾਕਾਰ ਕਰਨ ਦੇ ਉਚਿੱਤ ਮੌਕੇ ਮਿਲਣ। ਬਾਲ ਦਿਵਸ ਸਿਰਫ਼ ਇੱਕ ਦਿਨ ਨਹੀਂ, ਸਗੋਂ ਇੱਕ ਸਨੇਹਾ ਹੈ ਕਿ ਜੇ ਕਿ ਜੇ“ਬੱਚਾ ਖੁਸ਼ ਤਾਂ ਭਵਿੱਖ ਖੁਸ਼। ਸੋ ਅਪਨੇ ਬੱਚਿਆਂ ਨੂੰ ਪਿਆਰ ਸਤਿਕਾਰ ਦੇਣਾ ਅਤੇ ਉਹਨਾਂ ਪ੍ਰਤੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਉਨ੍ਹਾਂ ਨੂੰ ਜੀਵਨ ਦੀ ਸਹੀ ਸੇਧ ਦੇਣਾ ਸਾਡਾ ਨੈਤਿਕ ਫਰਜ਼ ਹੈ🙏 By parminder kaur kaler
Poetry Books 50% Off
Bestselling collections from top poets
